Advertisment

2050 'ਚ ਪਰਮੀਸ਼ ਵਰਮਾ ਦਾ ਅਜਿਹਾ ਹੋਵੇਗਾ 'ਸਿੰਘਮ' ਅਵਤਾਰ

author-image
By Aaseen Khan
New Update
2050 'ਚ ਪਰਮੀਸ਼ ਵਰਮਾ ਦਾ ਅਜਿਹਾ ਹੋਵੇਗਾ 'ਸਿੰਘਮ' ਅਵਤਾਰ
Advertisment
ਪਰਮੀਸ਼ ਵਰਮਾ ਦੀ ਪਹਿਲੀ ਸਿੰਘਮ 9 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਪਰਮੀਸ਼ ਵਰਮਾ ਨੇ ਸਿੰਘਮ ਐਂਡਗੇਮ ਦਾ ਵੀ ਐਲਾਨ ਕਰ ਦਿੱਤਾ ਹੈ। ਸ਼ੋਸ਼ਲ ਮੀਡੀਆ 'ਤੇ ਚੱਲ ਰਿਹਾ ਨਵਾਂ ਟਰੈਂਡ ਫੇਸ ਐਪ ਫਿਲਟਰ ਜਿਸ 'ਚ ਵਿਅਕਤੀ ਦੀ 50 ਸਾਲ ਜਾਂ ਉਸ ਤੋਂ ਵੀ ਵੱਧ ਉਮਰ 'ਚ ਲੁੱਕ ਦੇਖਣ ਨੂੰ ਮਿਲ ਰਹੀ ਹੈ। ਬਾਲੀਵੁੱਡ ਅਤੇ ਪੌਲੀਵੁੱਡ ਸਟਾਰਜ਼ ਆਪਣੇ ਬੁਢਾਪੇ ਦੀਆਂ ਤਸਵੀਰਾਂ ਇਸ 'ਚ ਸਾਂਝੀਆਂ ਕਰ ਰਹੇ ਹਨ। ਉੱਥੇ ਹੀ ਬਹੁਤ ਸਾਰੇ ਸਿਤਾਰਿਆਂ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੰਨ੍ਹਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ।
Advertisment
ਪਰਮੀਸ਼ ਵਰਮਾ ਨੇ ਇਸ ਬੁੱਢੇ ਸਿੰਘਮ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ ਕਿ 'Singham Endgame #FirstLook Releasing on 9th August 2050... Pre-Book tickets now and remember to Buy tickets for your Unborn Children...." ਉਹਨਾਂ ਦੀ ਇਹ ਤਸਵੀਰ ਹੁਣ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਹੋਰ ਵੇਖੋ : ਕਮਲ ਖ਼ਾਨ ਤੋਂ ਲੈ ਕੇ ਜੱਸੀ ਗਿੱਲ ਤੱਕ ਬਾਲੀਵੁੱਡ ਦੇ ਇਹ ਸਿਤਾਰੇ ਦੇਖੋ ਬੁੱਢੇ ਹੋਣ 'ਤੇ ਕਿਹੋ ਜਿਹੇ ਲੱਗਣਗੇ ਫ਼ਿਲਮ ਦੀ ਗੱਲ ਕਰੀਏ ਤਾਂ ਸਿੰਘਮ 'ਚ ਪਰਮੀਸ਼ ਵਰਮਾ ਦੇ ਨਾਲ ਸੋਨਮ ਬਾਜਵਾ ਅਤੇ ਕਰਤਾਰ ਚੀਮਾ ਮੁੱਖ ਭੂਮਿਕਾ 'ਚ ਹਨ। ਨਵਨੀਅਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਪੰਜਾਬੀ ਸਿੰਘਮ 9 ਅਗਸਤ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ। ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment