ਪਰਮੀਸ਼ ਵਰਮਾ ਨੇ ਪਿਤਾ ਨੂੰ ਜਨਮਦਿਨ ਦੀ ਮੁਬਾਰਕ ਦਿੰਦੇ ਹੋਏ ਸੰਘਰਸ਼ ਦੇ ਦਿਨਾਂ ਨੂੰ ਕੀਤਾ ਯਾਦ,ਕੀਤੀ ਭਾਵੁਕ ਪੋਸਟ

Written by  Aaseen Khan   |  September 05th 2019 04:35 PM  |  Updated: September 05th 2019 04:35 PM

ਪਰਮੀਸ਼ ਵਰਮਾ ਨੇ ਪਿਤਾ ਨੂੰ ਜਨਮਦਿਨ ਦੀ ਮੁਬਾਰਕ ਦਿੰਦੇ ਹੋਏ ਸੰਘਰਸ਼ ਦੇ ਦਿਨਾਂ ਨੂੰ ਕੀਤਾ ਯਾਦ,ਕੀਤੀ ਭਾਵੁਕ ਪੋਸਟ

ਪਰਮੀਸ਼ ਵਰਮਾ ਜਿੰਨ੍ਹਾਂ ਮਿਊਜ਼ਿਕ ਵੀਡੀਓ ਡਾਇਰੈਕਟਰ ਦੇ ਤੌਰ 'ਤੇ ਪੰਜਾਬੀ ਇੰਡਸਟਰੀ 'ਚ ਸ਼ੁਰੂਆਤ ਕੀਤੀ ਅਤੇ ਹੁਣ ਉਹ ਗਾਇਕ ਅਤੇ ਅਦਾਕਾਰ ਦੇ ਤੌਰ 'ਤੇ ਵੀ ਸ਼ੌਹਰਤ ਹਾਸਿਲ ਕਰ ਚੁੱਕੇ ਹਨ। ਟੀਚਰਜ਼ ਡੇਅ ਦੇ ਨਾਲ ਨਾਲ ਅੱਜ ਪਰਮੀਸ਼ ਵਰਮਾ ਆਪਣੇ ਪਿਤਾ ਦਾ ਜਨਮਦਿਨ ਵੀ ਮਨਾ ਰਹੇ ਹਨ। ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਭਾਵੁਕ ਪੋਸਟ ਕੀਤੀ ਹੈ। ਪਰਮੀਸ਼ ਵਰਮਾ ਦਾ ਕਹਿਣਾ ਹੈ 'ਏਹਿ ਭੀ ਦਾਤਿ ਤੇਰੀ ਦਾਤਾਰ । ਜਨਮਦਿਨ ਮੁਬਾਰਕ ਪਿਤਾ ਜੀ। ਜ਼ਿੰਦਗੀ ਦੇ ਇਸ ਮੁਸ਼ਕਿਲ ਸਫ਼ਰ 'ਚ ਤੁਸੀਂ ਮੇਰੇ ਸਭ ਤੋਂ ਵਧੀਆ ਅਧਿਆਪਕ ਅਤੇ ਦੋਸਤ ਰਹੇ ਹੋ,ਜਨਮਦਿਨ ਦੇ ਨਾਲ ਨਾਲ ਅਧਿਆਪਕ ਦਿਵਸ ਦੀਆਂ ਵੀ ਮੁਬਾਰਕਾਂ। ਮੇਰੇ ਸਾਰੇ ਸਰੋਤਿਆਂ ਨੂੰ ਵੀ ਮੁਬਾਰਕਾਂ ਅਤੇ ਮੇਰੇ ਸੰਘਰਸ਼ ਦੇ ਸਾਲਾਂ ਦਾ ਮੁੱਲ ਪਾਉਣ ਲਈ ਬਹੁਤ ਬਹੁਤ ਧੰਨਵਾਦ'।

ਹੋਰ ਵੇਖੋ : ਸਿੰਘਮ 'ਚ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਸ਼ਰਧਾਂਜਲੀ, 'ਕੱਲੀ ਕਿਤੇ ਮਿਲ' ਗੀਤ ਕੀਤਾ ਦੁਬਾਰਾ ਰਿਲੀਜ਼

ਮਲਟੀ ਟੈਲੇਂਟਡ ਪਰਮੀਸ਼ ਵਰਮਾ ਨੂੰ ਗੁਣਾਂ ਦਾ ਇਹ ਭੰਡਾਰ ਆਪਣੇ ਪਿਤਾ ਤੋਂ ਹੀ ਮਿਲਿਆ ਹੈ। ਪਰਮੀਸ਼ ਵਰਮਾ ਦੇ ਪਿਤਾ ਡਾ. ਸਤੀਸ਼ ਵਰਮਾ ਵੀ ਕਈ ਗੁਣਾਂ ਦੇ ਮਾਲਕ ਹਨ । ਉਹ ਵੀ ਚੰਗੇ ਅਧਿਆਪਕ, ਲੇਖਕ ਤੇ ਅਦਾਕਾਰ ਹਨ । ਡਾ. ਸਤੀਸ਼ ਵਰਮਾ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਹੋਣ ਦੇ ਨਾਲ ਨਾਲ ਚੰਗੇ ਲੇਖਕ ਵੀ ਹਨ । ਉਹਨਾਂ ਨੇ ਕਈ ਨਾਟਕ ਤੇ ਕਿਤਾਬਾਂ ਲਿਖੀਆਂ ਹਨ। ਇਸ ਤੋਂ ਇਲਾਵਾ ਡਾ. ਸਤੀਸ਼ ਵਰਮਾ ਸਰਬਜੀਤ ਚੀਮਾ ਦੀ ਫ਼ਿਲਮ ਪੰਜਾਬ ਬੋਲਦਾ ਲਿਖੀ ਹੈ ਅਤੇ ਕਈ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਵੀ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network