ਲਓ ਜੀ ਜਿਸ ਪਿੱਛੇ ਪਰਮੀਸ਼ ਵਰਮਾ ਹੋਏ ‘ਤਬਾਹ’, Guess ਕਰੋ ਇਸ ਹੀਰੋਇਨ ਦਾ ਨਾਮ

written by Lajwinder kaur | May 05, 2022

Punjabi Entertainment News: ਪੰਜਾਬੀ ਸਿਨੇਮਾ ਬਹੁਤ ਹੀ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਬੈਕ-ਟੂ-ਬੈਕ ਰਿਲੀਜ਼ਾਂ ਦੇ ਨਾਲ, ਪੰਜਾਬੀ ਫਿਲਮ ਨਿਰਮਾਤਾ ਲੋਕਾਂ ਦੇ ਮਨੋਰੰਜਨ ‘ਚ ਕੋਈ ਵੀ ਕਮੀ ਨਹੀਂ ਛੱਡ ਰਹੇ ਹਨ। ਪਰਮੀਸ਼ ਵਰਮਾ ਆਪਣੀ ਆਉਣ ਵਾਲੀ ਫ਼ਿਲਮ 'ਤਬਾਹ' ਵਿੱਚ ਪਹਿਲਾਂ ਕਦੇ ਨਾ ਦੇਖਿਆ ਗਿਆ ਕਿਰਦਾਰ ਨਿਭਾਉਣ ਲਈ ਤਿਆਰ ਹੈ, ਜਿਸਦੀ ਸ਼ੂਟਿੰਗ ਪਹਿਲਾਂ ਹੀ ਚੱਲ ਰਹੀ ਹੈ। ਮੇਕਰਸ ਨੇ ਹੁਣ ਫ਼ਿਲਮ ਦੀ ਹੀਰੋਇਨ ਦੇ ਨਾਮ ਤੋਂ ਪਰਦਾ ਚੁੱਕ ਦਿੱਤਾ ਹੈ। ਵਾਮਿਕਾ ਗੱਬੀ ਜੋ ਕਿ ਫ਼ਿਲਮ ਦੀ ਫੀਮੇਲ ਲੀਡ ਹੀਰੋਇਨ ਵਜੋਂ ਨਜ਼ਰ ਆਵੇਗੀ।

ਹੋਰ ਪੜ੍ਹੋ : ਹੁਣ ਕਾਮੇਡੀਅਨ ਡੇਵ ਚੈਪਲ ‘ਤੇ ਸਟੇਜ ‘ਤੇ ਹੋਇਆ ਹਮਲਾ, ਕ੍ਰਿਸ ਰੌਕ ਨੇ ਕਿਹਾ ‘ਕਿਤੇ ਵਿਲ ਸਮਿਥ ਤਾਂ ਨਹੀਂ ਸੀ’

ਜੀ ਹਾਂ ਵਾਮਿਕਾ ਗੱਬੀ ਜਲਦੀ ਹੀ ਪਰਮੀਸ਼ ਵਰਮਾ ਨਾਲ ਆਪਣੀ ਅਗਲੀ ਫ਼ਿਲਮ ਤਬਾਹ ਦੀ ਸ਼ੂਟਿੰਗ ਸ਼ੁਰੂ ਕਰੇਗੀ। ਜੀ ਹਾਂ ਇਹ ਦੂਜੀ ਵਾਰ ਹੋਵੇਗੇ ਜਦੋਂ ਦੋਵੇਂ ਕਲਾਕਾਰ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾ ਵਾਮਿਕਾ ਤੇ ਪਰਮੀਸ਼ ਸਾਲ 2019 ‘ਚ ‘ਦਿਲ ਦੀਆਂ ਗੱਲਾਂ’ ਟਾਈਟਲ ਹੇਠ ਆਈ ਫ਼ਿਲਮ ਚ ਨਜ਼ਰ ਆਏ ਸੀ। ਇਹ ਫ਼ਿਲਮ ਰੋਮਾਂਟਿਕ ਡਰਾਮਾ ਸੀ।

ਦੋਵਾਂ ਕਲਾਕਾਰਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਿੰਨ-ਚਾਰ ਤਸਵੀਰਾਂ ਸ਼ੇਅਰ ਕਰਕੇ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਵਾਮਿਕਾ ਗੱਬੀ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- #Tabaah ਹੋਣ ਲਈ ਤਿਆਰ ਹੈ ਪਰਮੀਸ਼ ਵਰਮਾ ? ।

Tabaah

ਉੱਧਰ ਪਰਮੀਸ਼ ਵਰਮਾ ਨੇ ਵੀ ਰਿਪਲਾਈ ਦਿੰਦੇ ਹੋਏ ਆਪਣੀ ਪੋਸਟ 'ਚ ਲਿਖਿਆ ਹੈ- ਮੈਂ ਤਾਂ ਕਦੋਂ ਦਾ #Tabaah ਹੋ ਚੁੱਕਿਆ ਹਾਂ। ਉਨ੍ਹਾਂ ਨੇ ਨਾਲ ਹੀ ਦੱਸਿਆ ਹੈ ਕਿ ਤਬਾਹ ਫ਼ਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ। ਫ਼ਿਲਮ ਦਾ ਪਹਿਲਾ ਸ਼ਡਿਊਲ ਪਹਿਲਾ ਹੀ ਪੂਰਾ ਹੋ ਚੁੱਕਿਆ ਹੈ।  ਫ਼ਿਲਮ ਦੀ ਗੱਲ ਕਰੀਏ ਤਾਂ 'ਤਬਾਹ' ਦਾ ਨਿਰਦੇਸ਼ਨ ਅਤੇ ਪ੍ਰੋਡਿਊਸ ਖੁਦ ਪਰਮੀਸ਼ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਅਤੇ ਇਹ ਜਲਦੀ ਹੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

ਹੋਰ ਪੜ੍ਹੋ : ਪੰਜਾਬੀ ਸੱਭਿਆਚਾਰ ਦੇ ਨਾਲ ਭਰਿਆ ਫ਼ਿਲਮ ਪੀ.ਆਰ ਦਾ ਟੀਜ਼ਰ ਹੋਇਆ ਰਿਲੀਜ਼, ਹਰਭਜਨ ਮਾਨ ਨੇ ਆਖੀ ਇਹ ਗੱਲ

You may also like