ਵੀਡੀਓ ਬਨਾਉਣ ਦੇ ਚੱਕਰ ‘ਚ ਪਰਮੀਸ਼ ਵਰਮਾ ਦੇ ਲੱਗੀ ਸੱਟ, ਦੇਖੋ ਵੀਡੀਓ

written by Lajwinder kaur | August 12, 2021

ਪੰਜਾਬੀ ਗਾਇਕ ਤੇ ਐਕਟਰ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਚ ਉਨ੍ਹਾਂ ਦੇ ਸੱਟ ਲੱਗ ਗਈ । ਜੀ ਹਾਂ ਇਹ ਅਸੀਂ ਨਹੀਂ ਸਗੋਂ ਖੁਦ ਪਰਮੀਸ਼ ਵਰਮਾ ਕਹਿ ਰਹੇ ਨੇ।

Parmish-Verma image source- instagram

ਹੋਰ ਪੜ੍ਹੋ : ਆਪਣੇ ਚਾਚੇ ਗੁਰਸੇਵਕ ਮਾਨ ਦੇ ਨਾਲ ‘ਗੱਲਾਂ ਗੋਰੀਆਂ ਦੇ ਵਿੱਚ ਟੋਏ’ ਗਾਉਂਦੇ ਨਜ਼ਰ ਆਏ ਅਵਕਾਸ਼ ਮਾਨ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਚਾਚੇ-ਭਤੀਜੇ ਦੀ ਇਹ ਜੁਗਲਬੰਦੀ, ਦੇਖੋ ਵੀਡੀਓ

ਹੋਰ ਪੜ੍ਹੋ : ਸੋਨਾਲੀ ਬੇਂਦਰੇ ਨੇ ਆਪਣੇ ਪੁੱਤਰ ਦੇ ‘Sweet 16’ ਬਰਥਡੇਅ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

inside image of parmish verma funny video-min image source- instagram

ਇਸ ਵੀਡੀਓ ‘ਚ Parmish Verma ਹਿੰਦੀ ਫ਼ਿਲਮ ਦੇ ਡਾਇਰਲਾਗ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਫਨੀ ਮੋੜ ਉੱਦੋਂ ਆਉਂਦਾ ਹੈ ਜਦੋਂ ਮੁੱਕਾ ਛਾਤੀ ਦੇ ਉੱਤੇ ਮਾਰਦੇ-ਮਾਰਦੇ ਜ਼ਿਆਦਾ ਹੀ ਜ਼ੋਰ ਨਾਲ ਵੱਜ ਜਾਂਦਾ ਹੈ ਤਾਂ ਕਹਿੰਦੇ ਹਾਏ ਜ਼ੋਰ ਦੀ ਵੱਜ ਗਿਆ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ-  ‘ਸੱਟ ਲੱਗ ਗਈ ਓਏ’ । ਇਹ ਵੀਡੀਓ ਪਰਮੀਸ਼ ਵਰਮਾ ਨੇ ਮਜ਼ਾਕੀਆ ਅੰਦਾਜ਼ 'ਚ ਬਣਾਈ ਹੈ। ਇਸ ਪ੍ਰਸ਼ੰਸਕ ਨੂੰ ਪ੍ਰੇਸ਼ਣ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਪਰਮੀਸ਼ ਵਰਮਾ ਬਿਲਕੁਲ ਠੀਕ ਨੇ। ਇਹ ਵੀਡੀਓ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਬਣਾਈ ਹੈ।

ਇਸ ਵੀਡੀਓ ਉੱਤੇ ਰੇਸ਼ਮ ਸਿੰਘ ਅਨਮੋਲ ਤੇ ਅਦਾਕਾਰਾ ਈਸ਼ਾ ਰਿਖੀ ਨੇ ਵੀ ਫਨੀ ਕਮੈਂਟ ਕੀਤਾ ਹੈ। ਪ੍ਰਸ਼ੰਸਕਾਂ ਨੂੰ ਵੀ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕਾਫੀ ਐਕਟਿਵ ਨੇ। ਅਖੀਰਲੀ ਵਾਰ ਉਹ ਜਿੰਦੇ ਮੇਰੀਏ ‘ਚ ਸੋਨਮ ਬਾਜਵਾ ਦੇ ਨਾਲ ਨਜ਼ਰ ਆਏ ਸੀ।

 

0 Comments
0

You may also like