ਪ੍ਰਸ਼ੰਸਕਾਂ ਦਾ ਪਿਆਰ ਵੇਖਕੇ ਸਟੇਜ਼ 'ਤੇ ਪਰਮੀਸ਼ ਵਰਮਾ ਹੋਏ ਭਾਵੁਕ, ਦੇਖੋ ਵੀਡਿਓ 

Written by  Rupinder Kaler   |  December 17th 2018 04:54 PM  |  Updated: December 17th 2018 04:54 PM

ਪ੍ਰਸ਼ੰਸਕਾਂ ਦਾ ਪਿਆਰ ਵੇਖਕੇ ਸਟੇਜ਼ 'ਤੇ ਪਰਮੀਸ਼ ਵਰਮਾ ਹੋਏ ਭਾਵੁਕ, ਦੇਖੋ ਵੀਡਿਓ 

ਐਕਟਰ, ਡਾਇਰੈਕਟਰ ਤੇ ਗਾਇਕ ਪਰਮੀਸ਼ ਵਰਮਾ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦੇ ਹਨ । ਇਸ ਸਭ ਦਾ ਖੁਲਾਸਾ ਪਰਮੀਸ਼ ਵਰਮਾ ਨੇ ਖੁਦ ਕੀਤਾ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਆਪਣੇ ਇੱਕ ਪ੍ਰਸ਼ੰਸਕ ਨੂੰ ਸਟੇਜ਼ ਤੇ ਮਿਲ ਰਹੇ ਹਨ । ਇਸ ਵੀਡਿਓ ਵਿੱਚ ਵਰਮਾ ਦਾ ਪ੍ਰਸ਼ੰਸਕ ਭਾਵੁਕ ਹੋ ਜਾਂਦਾ ਹੈ । ਜਿਸ ਨੂੰ ਦੇਖ ਕੇ ਪਰਮੀਸ਼ ਵੀ ਭਾਵੁਕ ਹੋ ਜਾਂਦੇ ਹਨ ।

ਹੋਰ ਵੇਖੋ : ਇੱਕ ਸਮਾਂ ਸੀ ਜਦੋਂ ਗੁਰਪ੍ਰੀਤ ਘੁੱਗੀ ਕਰਦੇ ਸਨ 7 ਰੁਪਏ ਦਿਹਾੜੀ ‘ਤੇ ਕੰਮ, ਜਾਣੋਂ ਪੂਰੀ ਕਹਾਣੀ

parmish verma parmish verma

ਇਸ ਵੀਡਿਓ ਨੂੰ ਵਰਮਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਹਨਾ ਨੇ ਕਿਹਾ ਹੈ ਕਿ ‘Mainu Pub Di Kitchen Chon Shiftaan Launde Nu, Stage Takk Le ke aaun Wale Fans Da Dhanwaad... Jehna Ne Banaya Ohna Da Dhanwaad ’ ਪਰਮੀਸ਼ ਵਰਮਾ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ : ਗੁਰਨਾਮ ਭੁੱਲਰ ਦੀ ਮਾਂ ਕਰਨਾ ਚਾਹੁੰਦੀ ਹੈ ਉਨ੍ਹਾਂ ਦਾ ਵਿਆਹ ਪਰ ਗਾਇਕ ਨੂੰ ਨਹੀਂ ਮਿਲ ਰਹੀ ਪਸੰਦ ਦੀ ਕੁੜੀ

https://www.instagram.com/p/BrdNDM6l0f5/

ਇਸ ਵੀਡਿਓ ਦੇ ਲੱਖਾਂ ਵੀਵਰਜ਼ ਹੋ ਗਏ ਹਨ ਤੇ ਹਜ਼ਾਰਾਂ ਲੋਕ ਲਾਈਕ ਕਰ ਰਹੇ ਹਨ । ਵਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਗਾਣਾ ਸਭ ਫੜੇ ਜਾਣਗੇ ਆਇਆ ਹੈ । ਇਸ ਗਾਣੇ ਨੂੰ ਵੀ ਲੋਕਾਂ ਨੇ ਖੂਬ ਪਸੰਦ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network