Advertisment

ਸਿੰਘਮ ਵਿਚ ਅਜੇ ਦੇਵਗਨ ਦੀ ਥਾਂ ਲੈਣਗੇ ਪਰਮੀਸ਼ ਵਰਮਾ

author-image
By Gulshan Kumar
New Update
ਸਿੰਘਮ ਵਿਚ ਅਜੇ ਦੇਵਗਨ ਦੀ ਥਾਂ ਲੈਣਗੇ ਪਰਮੀਸ਼ ਵਰਮਾ
Advertisment

ਐਕਟਿੰਗ ਹੋਵੇ, ਡਾਈਰੇਕਸ਼ਨ ਹੋਵੇ, ਤੇ ਭਾਂਵੇ ਸਿੰਗਿੰਗ ਹੋਵੇ ਹਰ ਥਾਂ ਤੇ ਪਰਮੀਸ਼ ਵਰਮਾ ਨੇ ਆਪਣਾ ਅਲੱਗ ਮੁਕਾਮ ਤੇ ਨਾਮ ਬਣਾਇਆ ਹੈ। ਦੁਨੀਆਂ ਵਿਚ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੀ ਕੋਈ ਥੋੜ ਨਹੀਂ ਹੈ। ਉਹਨਾਂ ਦੇ ਕੰਮ ਨੇ ਉਹਨਾਂ ਨੂੰ ਸਾਰਿਆਂ ਦਾ ਫ਼ੇਵਰੇਟ ਬਣਾ ਦਿੱਤਾ ਹੈ। ਸ਼ਾਇਦ ਇਹੀ ਵਜਾ ਹੈ ਕਿ ਸਾਊਥ ਅਤੇ ਬੌਲੀਵੁੱਡ ਵਿਚ ਬਲੌਕ ਬਸਟਰ ਹਿੱਟ ਫ਼ਿਲਮ ਸਿੰਘਮ ਦੀ ਪੰਜਾਬੀ ਰੀਮੇਕ ਲਈ ਪਰਮੀਸ਼ ਵਰਮਾ ਨੂੰ ਚੁਣਿਆ ਗਿਆ ਹੈ।

Advertisment

ਇਹ ਫ਼ਿਲਮ ਅਜੇ ਦੇਵਗਨ Ajay Devgan ਦੇ ਪ੍ਰੋਡਕਸ਼ਨ ਹਾਉਸ ਅਤੇ ਕੁਮਾਰ ਮੰਗਤ ਜੀ ਅਤੇ ਓਮ ਜੀ ਦੇ ਐਸੋਸੀਏਸ਼ਨ ਵਿਚ ਰੀਲੀਜ਼ ਹੋਵੇਗੀ। ਇਹ ਫ਼ਿਲਮ 2019 ਵਿਚ ਰੀਲੀਜ਼ ਹੋਵੇਗੀ। ਇਹ ਸਾਰੀ ਜਾਣਕਾਰੀ ਪਰਮੀਸ਼ ਵਰਮਾ ਨੇ ਆਪਣੇ ਫ਼ੇਸਬੁੱਕ ਪੇਜ਼ ਤੇ ਦਿੱਤੀ। ਇਹ ਫ਼ਿਲਮ ਮਿਲਣ ਦੇ ਬਾਦ ਪਰਮੀਸ਼ ਵਰਮਾ Parmish Verma ਬਹੁਤ ਖੁਸ਼ ਹਨ। ਉਹਨਾਂ ਨੇ ਆਪਣੇ ਫ਼ੇਸਬੁੱਕ ਪੇਜ਼ ਤੇ ਵਾਹਿਗੁਰੂ ਦੇ ਨਾਲ ਨਾਲ ਆਪਣੇ ਪਰਿਵਾਰ ਅਤੇ ਹਰ ਇਕ ਫ਼ੈਨ ਦਾ ਧੰਨਵਾਦ ਕੀਤਾ। ਐਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਹੀ ਪਰਮੀਸ਼ ਵਰਮਾ ਨੂੰ ਉਹਨਾਂ ਦੀ ਫ਼ਿਲਮ ਰੌਕੀ ਮੈਂਟਲ ਲਈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2018 ਵਿਚ ਬੈਸਟ ਡੇਬਯੂ ਮੇਲ ਦੇ ਅਵਾਰਡ ਵੱਲੋਂ ਨਿਵਾਜਿਆ ਗਿਆ ਸੀ।

parmish verma and ajay devgan Edited By: Gourav Kochhar
Advertisment

Stay updated with the latest news headlines.

Follow us:
Advertisment
Advertisment
Latest Stories
Advertisment