ਭੰਗੜਾ ਪਵਾਉਣ ਆ ਗਏ ਨੇ ਪਰਮੀਸ਼ ਵਰਮਾ, ਨਵਾਂ ਗੀਤ '4 ਯਾਰ' ਹੋਇਆ ਰਿਲੀਜ਼, ਦੇਖੋ ਵੀਡੀਓ

Written by  Aaseen Khan   |  September 25th 2019 11:03 AM  |  Updated: September 25th 2019 11:03 AM

ਭੰਗੜਾ ਪਵਾਉਣ ਆ ਗਏ ਨੇ ਪਰਮੀਸ਼ ਵਰਮਾ, ਨਵਾਂ ਗੀਤ '4 ਯਾਰ' ਹੋਇਆ ਰਿਲੀਜ਼, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦਾ ਟੌਹਰ ਨਾਲ ਛੜਾ ਰਹਿਣ ਵਾਲਾ ਕਲਾਕਾਰ ਪਰਮੀਸ਼ ਵਰਮਾ ਜਿੰਨ੍ਹਾਂ ਦੇ ਗੀਤਾਂ ਦਾ ਫੈਨਸ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਉਹਨਾਂ ਦੇ ਚਿਰਾਂ ਤੋਂ ਉਡੀਕੇ ਜਾ ਰਿਹਾ ਗੀਤ '4 ਯਾਰ' ਅੱਜ ਯਾਨੀ 25 ਸਤੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਗੀਤ ਭੰਗੜਾ ਸੌਂਗ ਹੈ ਜਿਸ 'ਚ ਪਰਮੀਸ਼ ਵਰਮਾ ਹਰ ਵਾਰ ਦੀ ਤਰ੍ਹਾਂ ਆਪਣੇ ਪੱਕੇ ਯਾਰਾਂ ਨਾਲ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ।

ਜੀ ਹਾਂ ਪੱਕੇ ਯਾਰਾਂ ਤੋਂ ਭਾਵ ਦਿਲਪ੍ਰੀਤ ਢਿੱਲੋਂ, ਦੇਸੀ ਕਰਿਉ ਦੀ ਜੋੜੀ ਗੋਲਡੀ ਤੇ ਸੱਤੇ ਨੇ ਵੀ ਗੀਤ 'ਚ ਫ਼ੀਚਰ ਕੀਤਾ ਹੈ, ਜਿੰਨ੍ਹਾਂ ਤੋਂ ਬਿਨਾਂ ਹੁਣ ਪਰਮੀਸ਼ ਵਰਮਾ ਦਾ ਕੋਈ ਗੀਤ ਅਧੂਰਾ ਜਿਹਾ ਜਾਪਦਾ ਹੈ। ਇਸ ਨਵੇਂ ਗੀਤ ਦੇ ਬੋਲ ਗਾਇਕ ਲਾਡੀ ਚਾਹਲ ਦੇ ਹਨ ਅਤੇ ਸੰਗੀਤ ਦੇਸੀ ਕਰਿਉ ਨੇ ਤਿਆਰ ਕੀਤਾ ਹੈ। 4 ਯਾਰ ਨਾਮ ਦੇ ਇਸ ਗੀਤ 'ਚ ਪਰਮੀਸ਼ ਵਰਮਾ ਵੱਲੋਂ ਵੀ ਸ਼ਾਨਦਾਰ ਭੰਗੜਾ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਵੇਖੋ : ਦਿਲਜੀਤ ਦੋਸਾਂਝ ਨੇ ਵੱਖਰੇ ਅੰਦਾਜ਼ 'ਚ ਕਰੀਨਾ ਕਪੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ

ਗਾਣਿਆਂ ਦੀਆਂ ਵੀਡੀਓਜ਼ ਬਨਾਉਣ ਤੋਂ ਸ਼ੁਰੂਆਤ ਕਰ ਪਰਮੀਸ਼ ਵਰਮਾ ਜੋ ਹਰ ਇੱਕ ਫੀਲਡ 'ਚ ਮੱਲਾਂ ਮਾਰ ਚੁੱਕੇ ਹਨ। ਭਾਵੇਂ ਉਹ ਫ਼ਿਲਮਾਂ ਹੋਣ ਗੀਤ ਹੋਣ ਜਾਂ ਗਾਣਿਆਂ ਦੀਆਂ ਵੀਡੀਓਜ਼ ਦਾ ਨਿਰਦੇਸ਼ਨ ਹੋਵੇ, ਪਰਮੀਸ਼ ਵਰਮਾ ਦੇ ਕੰਮ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦਿੱਤਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸਿੰਘਮ ਫ਼ਿਲਮਾਂ ਤੋਂ ਬਾਅਦ ਸੋਨਮ ਬਾਜਵਾ ਨਾਲ ਜਿੰਦੇ ਮੇਰੀਏ ਫ਼ਿਲਮ 'ਚ ਮੁੜ ਤੋਂ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਫਿਲਹਾਲ ਉਹਨਾਂ ਦਾ ਇਹ ਨਵਾਂ ਗੀਤ ਦਰਸ਼ਕਾਂ ਦੇ ਖੂਬ ਭੰਗੜੇ ਪਵਾਉਣ ਵਾਲਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network