ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ‘ਜਬ ਹਮ ਪੜਿਆ ਕਰਤੇ ਥੇ’ ਗੀਤ, ਪਰਮੀਸ਼ ਵਰਮਾ ਨੇ ਲਗਾਇਆ ਹਿੰਦੀ ਪੰਜਾਬੀ ਦਾ ਤੜਕਾ, ਦੇਖੋ ਵੀਡੀਓ

Written by  Lajwinder kaur   |  March 04th 2020 12:42 PM  |  Updated: March 04th 2020 12:51 PM

ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ‘ਜਬ ਹਮ ਪੜਿਆ ਕਰਤੇ ਥੇ’ ਗੀਤ, ਪਰਮੀਸ਼ ਵਰਮਾ ਨੇ ਲਗਾਇਆ ਹਿੰਦੀ ਪੰਜਾਬੀ ਦਾ ਤੜਕਾ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ । ਜੀ ਹਾਂ ‘ਜਬ ਹਮ ਪੜਿਆ ਕਰਤੇ ਥੇ’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਪਰਮੀਸ਼ ਵਰਮਾ ਨੇ ਹਿੰਦੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ਦਾ ਤੜਕਾ ਲਗਾਇਆ ਹੈ । ਮਸਤੀ ਵਾਲੇ ਗੀਤ ‘ਚ ਪਰਮੀਸ਼ ਵਰਮਾ ਨੇ ਪੇਸ਼ ਕੀਤਾ ਹੈ ਕਿਵੇਂ ਜਦੋਂ ਕੋਈ ਪੰਜਾਬੀ ਵਿਅਕਤੀ ਹਿੰਦੀ ਗੀਤ ਗਾਉਂਦਾ ਹੈ ਤਾਂ ਪੰਜਾਬੀਆਂ ਦੀ ਹਿੰਦੀ ‘ਚ ਪੰਜਾਬੀ ਟੱਚ ਆ ਹੀ ਜਾਂਦਾ ਹੈ ।

ਹੋਰ ਵੇਖੋ:ਅਕਸ਼ੇ ਕੁਮਾਰ ਦੀ ਫ਼ਿਲਮ ਸੂਰਿਆਵੰਸ਼ੀ ਦਾ ਟ੍ਰੇਲਰ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ 'ਚ, ਸਿੰਘਮ ਤੇ ਸਿੰਬਾ ਦਾ ਲੱਗਿਆ ਤੜਕਾ, ਦੇਖੋ ਵੀਡੀਓ

ਇਸ ਗੀਤ ਦੇ ਬੋਲ ਜਿੰਮੀ ਕੋਟਕਪੁਰਾ ਨੇ ਲਿਖੇ ਨੇ ਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਵਾਲਿਆਂ ਨੇ । ਇਸ ਗੀਤ ਦਾ ਸਕਰੀਨ ਪਲੇਅ, ਕੰਸੈਪਟ ਤੇ ਡਾਇਰੈਕਸ਼ਨ ਖੁਦ ਪਰਮੀਸ਼ ਵਰਮਾ ਨੇ ਹੀ ਕੀਤੀ ਹੈ । ਇਸ ਤੋਂ ਇਲਾਵਾ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਪਰਮੀਸ਼ ਵਰਮਾ, ਗੋਲਡੀ, ਸੱਤਾ, ਲਾਡੀ ਚਾਹਲ, ਜਿੰਮੀ ਕੋਟਕਪੁਰ ਤੇ ਬਾਲੀਵੁੱਡ ਅਦਾਕਾਰਾ ਸੋਨਾਲੀ ਸਹਿਗਲ । ਗੀਤ ਦਾ ਵੀਡੀਓ ਬਹੁਤ ਹੀ ਮਜ਼ੇਦਾਰ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਗਾਣੇ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਸ਼ੁਦਾਈ’ ਦਾ ਐਲਾਨ ਵੀ ਕਰ ਦਿੱਤਾ ਹੈ । ਛੜਾ, ਚਾਰ ਯਾਰ, ਕਲੋਲਾਂ, ਪਿੰਡਾਂ ਵਾਲੇ ਜੱਟ ਵਰਗੇ ਗੀਤਾਂ ਤੋਂ ਇਲਾਵਾ ਉਹ ਜਿੰਦੇ ਮੇਰੀਏ, ਸਿੰਘਮ, ਦਿਲ ਦੀਆਂ ਗੱਲਾਂ ਵਰਗੀ ਕਮਾਲ ਦੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network