Advertisment

ਪਰਮੀਸ਼ ਵਰਮਾ ਦੇ ਅਗਲੇ ਗੀਤ ਦਾ ਪੋਸਟਰ ਹੋਇਆ ਰਿਲੀਜ਼, ਇਹ ਹੋਵੇਗੀ ਖਾਸੀਅਤ

author-image
By Aaseen Khan
New Update
ਪਰਮੀਸ਼ ਵਰਮਾ ਦੇ ਅਗਲੇ ਗੀਤ ਦਾ ਪੋਸਟਰ ਹੋਇਆ ਰਿਲੀਜ਼, ਇਹ ਹੋਵੇਗੀ ਖਾਸੀਅਤ
Advertisment
ਪਰਮੀਸ਼ ਵਰਮਾ ਦੇ ਅਗਲੇ ਗੀਤ ਦਾ ਪੋਸਟਰ ਹੋਇਆ ਰਿਲੀਜ਼, ਇਹ ਹੋਵੇਗੀ ਖਾਸੀਅਤ : ਪੰਜਾਬੀ ਇੰਡਸਟਰੀ ਦਾ ਛੜਾ ਮੁੰਡਾ ਪਰਮੀਸ਼ ਵਰਮਾ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਗਾਣੇ ਦਾ ਨਾਮ ਹੈ 'ਜਾ ਵੇ ਜਾ'।ਸ਼ੋਸ਼ਲ ਮੀਡੀਆ 'ਤੇ ਲਗਾਤਾਰ ਆਪਣੇ ਫੈਨਜ਼ ਨਾਲ ਜੁੜੇ ਰਹਿਣ ਵਾਲੇ ਪਰਮੀਸ਼ ਵਰਮਾ ਨੇ ਇਸ ਗੀਤ ਦਾ ਪੋਸਟਰ ਵੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤ ਸਾਂਝਾ ਕੀਤਾ ਹੈ। ਪਰ ਪੋਸਟਰ ਸ਼ੇਅਰ ਕਰਦੇ ਹੋਏ ਪਰਮੀਸ਼ ਵਰਮਾ ਦਾ ਕਹਿਣਾ ਹੈ ਕਿ ਹੁਣ ਛੜੇ ਨੇ ਵਿਆਹ ਕਰਵਾ ਲਿਆ ਹੈ ਅਤੇ ਉਹ ਮੁਸੀਬਤ 'ਚ ਹੈ।
Advertisment
ਗਾਣੇ ਦਾ ਮਿਊਜ਼ਿਕ 'ਜੇ ਸਟੈਟਿਕ' ਨੇ ਦਿੱਤਾ ਹੈ ਅਤੇ 'ਜਾ ਵੇ ਜਾ' ਗਾਣੇ ਦੇ ਬੋਲ ਨਾਮਵਰ ਗੀਤਕਾਰ ਜੀ ਸਿੱਧੂ ਨੇ ਲਿਖੇ ਹਨ। ਪਰਮੀਸ਼ ਵਰਮਾ ਦਾ ਇਹ ਗੀਤ ਵੀ ਲੱਗਦਾ ਹੈ ਬੀਟ ਸੌਂਗ ਹੋਣ ਵਾਲਾ ਹੈ ਕਿਉਂਕਿ ਉਹਨਾਂ ਪੋਸਟ 'ਚ ਅਨਰੋਮੈਂਟਿਕ ਦਾ ਟੈਗ ਦਿੱਤਾ ਹੈ। ਪਰਮੀਸ਼ ਵਰਮਾ ਖੁਦ ਤਾਂ ਇਸ ਗੀਤ ਲਈ ਉਤਸੁਕ ਹਨ ਹੀ ਨਾਲ ਹੀ ਉਹਨਾਂ ਦੇ ਫੈਨ ਵੀ ਕਾਫੀ ਐਕਸਾਈਟਡ ਹਨ। ਗਾਣਾ ਇਸ ਮਹੀਨੇ ਰਿਲੀਜ਼ ਹੋਵੇਗਾ ਪਰ ਕੋਈ ਪੱਕੀ ਤਾਰੀਕ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ। ਹੋਰ ਵੇਖੋ : ਭਵਿੱਖ 'ਚ ਅੰਬਰ ਵਰਗੀਆਂ ਪੰਜ ਧੀਆਂ ਬਖਸ਼ੇ ਮੈਨੂੰ ਪਰਮਾਤਮਾ - ਪਰਮੀਸ਼ ਵਰਮਾ, ਦੇਖੋ ਵੀਡੀਓ ਪਰਮੀਸ਼ ਵਰਮਾ ਦੀ ਫਿਲਮ 'ਦਿਲ ਦੀਆਂ ਗੱਲਾਂ' ਵੀ ਜਲਦ ਦੇਖਣ ਨੂੰ ਮਿਲੇਗੀ। ਇਹ ਫਿਲਮ 10 ਮਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਔਲਖ,ਰੂਬੀ ਅਤੇ ਸੰਦੀਪ ਬਾਂਸਲ ਹੋਰਾਂ ਨੇ ਕੀਤਾ ਹੈ।ਫਿਲਮ 'ਚ ਵਾਮਿਕਾ ਗੱਬੀ ਫੀਮੇਲ ਲੀਡ ਰੋਲ ਨਿਭਾ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment