Tom and Jerry ਵਰਗੇ ਬਿਹਤਰੀਨ ਕਾਰਟੂਨ ਦੇਣ ਵਾਲੇ Gene Deitch ਦੀ ਮੌਤ ‘ਤੇ ਪਰਮੀਸ਼ ਵਰਮਾ ਤੋਂ ਲੈ ਕੇ ਵਿੱਕੀ ਕੌਸ਼ਲ ਤੇ ਕਈ ਹੋਰ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ

Written by  Lajwinder kaur   |  April 22nd 2020 10:57 AM  |  Updated: April 22nd 2020 10:57 AM

Tom and Jerry ਵਰਗੇ ਬਿਹਤਰੀਨ ਕਾਰਟੂਨ ਦੇਣ ਵਾਲੇ Gene Deitch ਦੀ ਮੌਤ ‘ਤੇ ਪਰਮੀਸ਼ ਵਰਮਾ ਤੋਂ ਲੈ ਕੇ ਵਿੱਕੀ ਕੌਸ਼ਲ ਤੇ ਕਈ ਹੋਰ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ

ਦੁਨੀਆ ਨੂੰ ਐਨੀਮੇਸ਼ਨ ਦੀ ਤਾਕਤ ਤੋਂ ਰੁਬਰੂ ਕਰਵਾਉਣ ਵਾਲੇ ਆਸਕਰ ਅਵਾਰਡ ਜੇਤੂ ਜੀਨ ਡਿਚ (Gene Deitch) ਜਿਨ੍ਹਾਂ ਦਾ 95 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ । ਜੀਨ ਡਿਚ ਐਨੀਮੇਟਰ, ਪ੍ਰੋਡਿਊਸਰ ਤੇ ਬੇਹਤਰੀਨ ਫ਼ਿਲਮ ਡਾਇਰੈਕਟਰ ਸੀ । ਉਨ੍ਹਾਂ ਨੂੰ ਜ਼ਿਆਦਾ ਪਹਿਚਾਣ ਮਿਲੀ ਸੀ ਬਿਹਤਰੀਨ ਕਾਰਟੂਨ ਕਰੈਕਟਰਸ ਟੌਮ ਐਂਡ ਜੈਰੀ ਦੇ ਲਈ ।

80 ਤੇ 90 ਦੇ ਦਸ਼ਕ ‘ਚ ਪੈਦਾ ਹੋਏ ਬੱਚਿਆਂ ਦੀਆਂ ਖ਼ਾਸ ਯਾਦ ਟੌਮ ਐਂਡ ਜੈਰੀ ਕਾਰਟੂਨ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਅੱਜ ਵੀ ਇਸ ਕਾਰਟੂਨ ਪ੍ਰਤੀ ਉਨ੍ਹਾਂ ਦੇ ਦਿਲਾਂ ‘ਚ ਖ਼ਾਸ ਮੋਹ ਹੈ । ਜਿਸਦੇ ਚੱਲਦੇ ਪਰਮੀਸ਼ ਵਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਜੀਨ ਡਿਚ ਦੀ ਟੌਮ ਐਂਡ ਜੈਰੀ ਵਾਲੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਨੇ ।

ਗਾਇਕ ਤੇ DSP ਗੁਰਜੋਤ ਸਿੰਘ ਕਲੇਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਸ ਕਾਰਟੂਨ ਪ੍ਰੀਤ ਆਪਣੀ ਯਾਦਾਂ ਨੂੰ ਸ਼ੇਅਰ ਕਰਦੇ ਹੋਏ ਜਾਨ ਡਿਚ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ ।

ਉਧਰ ਗੱਲ ਕਰੀਏ ਬਾਲੀਵੁੱਡ ਦੀ ਤਾਂ ਵਿੱਕੀ ਕੌਸ਼ਲ, ਜ਼ਰੀਨ ਖ਼ਾਨ ਤੇ ਕਈ ਹੋਰ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਟੌਮ ਐਂਡ ਜੈਰੀ ਵਰਗੇ ਕਾਰਟੂਨ ਦੇਣ ਵਾਲੇ ਜਾਨੀ ਡਿਚ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ ।

 

View this post on Instagram

 

RIP ❤️ #GeneDeitch #Legend #Immortal

A post shared by Zareen Khan ??✨?? (@zareenkhan) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network