ਸੋਨਮ ਬਾਜਵਾ ਤੇ ਪਰਮੀਸ਼ ਵਰਮਾ ਦੀ ਫ਼ਿਲਮ 'ਜਿੰਦੇ ਮੇਰੀਏ' ਦਾ ਸਕੌਟਲੈਂਡ ਤੋਂ ਬਾਅਦ ਭਾਰਤ 'ਚ ਸ਼ੂਟ ਹੋਇਆ ਸ਼ੁਰੂ

written by Aaseen Khan | May 26, 2019

ਸੋਨਮ ਬਾਜਵਾ ਤੇ ਪਰਮੀਸ਼ ਵਰਮਾ ਦੀ ਫ਼ਿਲਮ ਜਿੰਦੇ ਮੇਰੀਏ ਦਾ ਸਕੌਟਲੈਂਡ ਤੋਂ ਬਾਅਦ ਭਾਰਤ 'ਚ ਸ਼ੂਟ ਹੋਇਆ ਸ਼ੁਰੂ : ਇਸ ਸਾਲ ਦੀਵਾਲੀ ਕੁਝ ਖ਼ਾਸ ਹੋਣ ਵਾਲੀ ਹੈ ਕਿਉਂਕਿ ਦੀਵਾਲੀ ਮੌਕੇ ਆ ਰਹੇ ਹਨ ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ ਆਪਣੀ ਨਵੀਂ ਫ਼ਿਲਮ 'ਜਿੰਦੇ ਮੇਰੀਏ' ਦੇ ਨਾਲ ਜਿਸ ਦਾ ਦੂਸਰੇ ਚਰਨ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ। ਜੀ ਹਾਂ ਪਰਮੀਸ਼ ਵਰਮਾ ਵੱਲੋਂ ਫ਼ਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਨਾਲ ਤਸਵੀਰ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦੱਸ ਦਈਏ ਦੂਸਰੇ ਚਰਨ ਦਾ ਇਹ ਸ਼ੂਟ ਭਾਰਤ 'ਚ ਹੀ ਸ਼ੁਰੂ ਕੀਤਾ ਗਿਆ ਹੈ।

Parmish verma new movie Jinde meriye second schedule start Pankj Batra Jinde Meriye

ਇਸ ਤੋਂ ਪਹਿਲਾਂ ਫ਼ਿਲਮ ਦੇ ਸ਼ੂਟ ਦੀ ਸ਼ੁਰੂਆਤ ਸਕੌਟਲੈਂਡ 'ਚ ਹੋਈ ਸੀ ਜਿੱਥੇ ਫ਼ਿਲਮ ਦਾ ਪਹਿਲਾ ਚਰਨ ਫ਼ਿਲਮਾਇਆ ਗਿਆ ਹੈ। ਫਿਲਮ ਜਿੰਦੇ ਮੇਰੀਏ ‘ਚ ਪਰਮੀਸ਼ ਵਰਮਾ ਦੇ ਨਾਲ ਸੋਨਮ ਬਾਜਵਾ ਲੀਡ ਰੋਲ ‘ਚ ਹਨ ਅਤੇ ਇਹ ਫਿਲਮ ਇਸੇ ਸਾਲ 25 ਅਕਤੂਬਰ ਦਿਵਾਲੀ ਦੇ ਮੌਕੇ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਵੱਲੋਂ ਕੀਤਾ ਜਾ ਰਿਹਾ ਹੈ ਤੇ ਫਿਲਮ ਨੂੰ ਪੰਕਜ ਬੱਤਰਾ ਅਤੇ ਓਮਜੀ ਗਰੁੱਪ ਪ੍ਰੋਡਿਊਸ ਕਰ ਰਿਹਾ ਹੈ।

ਹੋਰ ਵੇਖੋ : ਸੋਨਮ ਬਾਜਵਾ ਤੇ ਨਿੰਜਾ ਦੀ ਬਣੇਗੀ ਜੋੜੀ, ਨਵੀਂ ਫ਼ਿਲਮ ਦੇ ਸੈੱਟ ਤੋਂ ਸਾਹਮਣੇ ਆਈ ਤਸਵੀਰ


3 ਮਈ ਨੂੰ ਰਿਲੀਜ਼ ਹੋਈ ਪਰਮੀਸ਼ ਵਰਮਾ ਤੇ ਵਾਮੀਕਾ ਗੱਬੀ ਸਟਾਰਰ ਫ਼ਿਲਮ ਦਿਲ ਦੀਆਂ ਗੱਲਾਂ ਨੂੰ ਵੀ ਬਾਕਸ ਆਫ਼ਿਸ ਤੋਂ ਚੰਗਾ ਰਿਸਪਾਂਸ ਮਿਲਿਆ ਹੈ। ਮੂਵੀ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ।

You may also like