ਪਰਮੀਸ਼ ਵਰਮਾ ਨੇ ਫੈਨਜ਼ ਨੂੰ ਪਹਿਲਾਂ ਹੀ ਦੇ ਦਿੱਤਾ ਦੀਵਾਲੀ ਦਾ ਤੋਹਫਾ, ਪੰਕਜ ਬੱਤਰਾ ਦੀ ਇਸ ਮੂਵੀ ‘ਚ ਸੋਨਮ ਬਾਜਵਾ ਨਾਲ ਆਉਣਗੇ ਨਜ਼ਰ

written by Lajwinder kaur | February 25, 2019

ਇਹ ਸਾਲ ਪੰਜਾਬੀ ਮੂਵੀਆਂ ਲਈ ਬਹੁਤ ਵਧੀਆ ਸਾਲ ਹੈ ਇਸ ਸਾਲ ਕਈ ਪੰਜਾਬੀ ਫਿਲਮਾਂ ਬਣ ਰਹੀਆਂ ਨੇ ਤੇ ਕਈ ਰਿਲੀਜ਼ ਹੋ ਰਹੀਆਂ ਨੇ। ਜਿਸ ਦੇ ਚੱਲਦੇ ਪੰਜਾਬੀ ਸਿੰਗਰ ਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੇ ਫੈਨਜ਼ ਨੂੰ ਦੀਵਾਲੀ ਦਾ ਤੋਹਫਾ ਪਹਿਲਾਂ ਹੀ ਦੇ ਦਿੱਤਾ ਹੈ। ਇਹ ਅਸੀਂ ਨਹੀਂ ਸਗੋਂ ਪਰਮੀਸ਼ ਵਰਮਾ ਕਹਿ ਰਹੇ ਹਨ। ਆਓ ਤੁਹਾਨੂੰ ਦੱਸ ਦੇ ਹਾਂ, ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਨਵੀਂ ਮੂਵੀ ‘ਜਿੰਦੇ ਮੇਰੀਏ’ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ, ਤੇ ਨਾਲ ਹੀ ਲਿਖਿਆ ਹੈ, ‘ਸੋਨਮ ਬਾਜਵਾ ਦੇ ਨਾਲ ਆਪਣੀ ਅਗਲੀ ਮੂਵੀ ਜਿੰਦੇ ਮੇਰੀਏ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਇਸ ਸਾਲ ਦੀ ਦੀਵਾਲੀ ਨੂੰ 25 ਅਕਤੂਬਰ 2019..ਡਾਇਰੈਕਟ ਕਰ ਰਹੇ ਨੇ ਪੰਕਜ ਬੱਤਰਾ...ਪ੍ਰੋਡਿਊਸ ਕਰ ਰਹੇ ਨੇ ਪੰਕਜ ਬੱਤਰਾ ਫਿਲਮਜ਼ ਤੇ ਓਮਜੀ ਗਰੁੱਪ’। ਇਸ ਪੋਸਟ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਰਾ ਮਿਲ ਰਿਹਾ ਹੈ।

ਹੋਰ ਵੇਖੋ: ਜਾਣੋ ਪਰਮੀਸ਼ ਵਰਮਾ ਦੇ ਇਹਨਾਂ ਚਾਰ ਟੈਟੂਆਂ ਦੀ ਕੀ ਹੈ ਕਹਾਣੀ

ਪੰਕਜ ਬੱਤਰਾ ਦੇ ਮੂਵੀ ਜਿੰਦੇ ਮੇਰੀਏ ‘ਚ ਪਰਮੀਸ਼ ਵਰਮਾ ਦੇ ਨਾਲ ਬਹੁਤ ਹੀ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਨਜ਼ਰ ਆਉਣਗੇ। ਇਹ ਮੂਵੀ ਇਸ ਸਾਲ ਦੀਵਾਲੀ ਦੇ ਤਿਉਹਾਰ ਉੱਤੇ 25 ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

ਪਰਮੀਸ਼ ਵਰਮਾ ਇਸ ਤੋਂ ਇਲਾਵਾ ਇਸ ਸਾਲ ਪੰਜ ਹੋਰ ਪੰਜਾਬੀ ਮੂਵੀਆਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ।

You may also like