ਪਰਮੀਸ਼ ਵਰਮਾ ਕੁਝ ਇਸ ਤਰ੍ਹਾਂ ਫੈਨਜ਼ ਨੂੰ ਦੇ ਰਹੇ ਨੇ ਬੈਕ-ਟੂ-ਬੈਕ ਸਰਪ੍ਰਾਈਜ਼

written by Lajwinder kaur | June 21, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਟੌਹਰ ਨਾਲ ਛੜਾ ਤੇ ਮਲਟੀ ਟੈਲੇਂਟਡ ਗਾਇਕ ਆਪਣੇ ਫੈਨਜ਼ ਨੂੰ ਇੱਕ ਤੋਂ ਬਆਦ ਇੱਕ ਸਰਪ੍ਰਾਈਜ਼ ਦੇ ਰਹੇ ਨੇ । ਜੀ ਹਾਂ ਪਹਿਲਾਂ ਤਾਂ ਉਹ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ਬੈਸਟ ਐਕਟਰ ਕੈਟਾਗਿਰੀ ਲਈ ਨੌਮੀਨੇਟ ਹੋਏ ਨੇ । ਜੀ ਹਾਂ ਪਿਛਲੇ ਸਾਲ ਆਈ ਫ਼ਿਲਮ ‘ਦਿਲ ਦੀਆਂ ਗੱਲਾਂ’ ਜਿਸ ‘ਚ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸੀ । ਦਰਸ਼ਕਾਂ ਨੂੰ ਇਹ ਰੋਮਾਂਟਿਕ ਫ਼ਿਲਮ ਖੂਬ ਪਸੰਦ ਆਈ ਸੀ । ਜਿਸ ਕਰਕੇ ‘ਦਿਲ ਦੀਆਂ ਗੱਲਾਂ’ ਫ਼ਿਲਮ ਲਈ ਪਰਮੀਸ਼ ਵਰਮਾ ਬੈਸਟ ਐਕਟਰ ਦੀ ਕੈਟਾਗਿਰੀ ਲਈ ਤੇ ਵਾਮਿਕਾ ਗੱਬੀ ਬੈਸਟ ਐਕਟਰੈੱਸ ਦੇ ਲਈ ਨੌਮੀਨੇਟ ਹੋਏ ਨੇ । Vote for your favourite : https://www.ptcpunjabi.co.in/voting/ ਇਸ ਤੋਂ ਇਲਾਵਾ ਪਰਮੀਸ਼ ਵਰਮਾ ਦੀਆਂ ਦੋ ਫ਼ਿਲਮ ਸਿੰਘਮ ਤੇ ‘ਦਿਲ ਦੀਆਂ ਗੱਲਾਂ’ ਵੱਖ-ਵੱਖ ਕੈਟਾਗਿਰੀ ਲਈ ਨੌਮੀਨੇਟ ਹੋਇਆਂ ਨੇ । ਇਸ ਦਿੱਤੇ ਹੋਏ ਲਿੰਕ ਉੱਤੇ ਕਲਿੱਕ ਕਰਕੇ ਤੁਸੀਂ ਵੋਟ ਕਰ ਸਕਦੇ ਹੋ : https://www.ptcpunjabi.co.in/voting/ sigham ਦੂਜਾ ਸਰਪ੍ਰਾਈਜ਼ ਇਹ ਹੈ ਕਿ ਉਹ ਬਹੁਤ ਜਲਦ ਆਪਣਾ ਨਵਾਂ ਗੀਤ ‘ਮੁੰਡੇ ਪਿੰਡ ਦੇ’ ਲੈ ਕੇ ਆ ਰਹੇ ਨੇ । ਜਿਸਦਾ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । ਪੋਸਟਰ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

0 Comments
0

You may also like