Advertisment

ਪਰਮੀਸ਼ ਵਰਮਾ ਦੇ ਗਾਣੇ 'ਸਭ ਫੜੇ ਜਾਣਗੇ' ਦੇ ਵੀਵਰਜ਼ ਦੀ ਗਿਣਤੀ ਪਹੁੰਚੀ ਲੱਖਾਂ 'ਚ, ਦੇਖੋ ਵੀਡਿਓ 

author-image
By Rupinder Kaler
New Update
ਪਰਮੀਸ਼ ਵਰਮਾ ਦੇ ਗਾਣੇ 'ਸਭ ਫੜੇ ਜਾਣਗੇ' ਦੇ ਵੀਵਰਜ਼ ਦੀ ਗਿਣਤੀ ਪਹੁੰਚੀ ਲੱਖਾਂ 'ਚ, ਦੇਖੋ ਵੀਡਿਓ 
Advertisment
ਮਾਡਲ ਅਤੇ ਗਾਇਕ ਪਰਮੀਸ਼ ਵਰਮਾ ਦਾ ਨਵਾਂ ਗਾਣਾ 'ਸਭ ਫੜੇ ਜਾਣਗੇ' ਰਿਲੀਜ਼ ਹੋ ਗਿਆ ਹੈ ।ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ । ਪਰਮੀਸ਼ ਵਰਮਾ ਨੇ ਇਹ ਗਾਣਾ ਗੋਲਡੀ ਅਤੇ ਸੱਤੇ ਦੇ ਨਾਲ ਮਿਲ ਕੇ ਬਣਾਇਆ ਹੈ । ਇਸ ਗਾਣੇ ਵਿੱਚ ਇਸ ਵਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਹੋਰ ਵੇਖੋ :ਸ਼ਾਹੀ ਅੰਦਾਜ਼ ‘ਚ ਨਿੱਕ ਤੇ ਪ੍ਰਿਯੰਕਾ ਦਾ ਹੋਇਆ ਵਿਆਹ, ਲਾਲ ਜੋੜੇ ‘ਚ ਪ੍ਰਿਯੰਕਾ ਨੇ ਢਾਹਿਆ ਸਭ ‘ਤੇ ਕਹਿਰ ਦੇਖੋ ਤਸਵੀਰਾਂ
Advertisment
https://www.instagram.com/p/Bq88uuGAW5B/ ਗਾਣੇ ਦੇ ਬੋਲ ਸਰਭਾ ਮਾਨ ਨੇ ਲਿਖੇ ਹਨ ਜਦੋਂ ਕਿ ਇਸ ਦਾ ਮਿਊਜ਼ਿਕ ਦੇਸੀ ਕਰਿਉ ਨੇ ਤਿਆਰ ਕੀਤਾ ਹੈ । ਇਸ ਗਾਣੇ ਦੇ ਰਿਲੀਜ਼ ਹੋਣ ਦੀ ਜਾਣਕਾਰੀ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਉਹਨਾਂ ਨੇ ਇਸ ਗਾਣੇ ਦੀ ਵੀਡਿਓ ਵੀ ਸ਼ੇਅਰ ਕੀਤੀ ਹੈ । ਹੋਰ ਵੇਖੋ :ਦੁਕਾਨਦਾਰ ਨੇ ਐਕਟਰੈੱਸ ਪਾਇਲ ਰਾਜਪੂਤ ਦੇ ਕਢਵਾਏ ਤਰਲੇ, ਦੇਖੋ ਵੀਡਿਓ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਵਿੱਚ ਲੋਕਾਂ ਦੀ ਸਚਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਗਾਣੇ ਵਿੱਚ ਦੱਸਿਆ ਗਿਆ ਹੈ  ਕਿਸ ਤਰ੍ਹਾਂ ਲੋਕ ਆਪਣਿਆਂ ਨੂੰ ਹੀ ਧੋਖੇ ਵਿੱਚ ਰੱਖਦੇ ਹਨ ਪਰ ਸੱਚ ਕਿਸੇ ਨਾ ਕਿਸੇ ਦਿਨ ਸਾਹਮਣੇ ਆ ਹੀ ਜਾਂਦਾ ਹੈ । ਇਸੇ ਲਈ ਤਾਂ ਪਰਮੀਸ਼ ਵਰਮਾ ਕਹਿੰਦੇ ਹਨ ਸਭ ਫੜੇ ਜਾਣਗੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment