ਫਾਦਰ ਡੇਅ ਨੂੰ ਲੈ ਕੇ ਪਰਮੀਸ਼ ਵਰਮਾ ਨੇ ਪਾਈ ਇਹ ਪੋਸਟ 

Written by  Rupinder Kaler   |  June 15th 2019 09:01 AM  |  Updated: June 15th 2019 09:01 AM

ਫਾਦਰ ਡੇਅ ਨੂੰ ਲੈ ਕੇ ਪਰਮੀਸ਼ ਵਰਮਾ ਨੇ ਪਾਈ ਇਹ ਪੋਸਟ 

ਫਾਦਰ ਡੇਅ ਜੂਨ ਦੇ ਤੀਜੇ ਹਫਤੇ ਮਨਾਇਆ ਜਾਂਦਾ ਹੈ । ਇਸ ਦਿਨ ਨੂੰ ਲੈ ਕੇ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਪਰਮੀਸ਼ ਵਰਮਾ aੁਸ ਦੇ ਪਿਤਾ ਸਤੀਸ਼ ਵਰਮਾ ਤੇ ਭਰਾ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਪਰਮੀਸ਼ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਪਰਮੀਸ਼ ਵਰਮਾ ਨੇ ਲਿਖਿਆ ਹੈ ‘Aapne ton Pehla Sadda Mapeya Da Sochida, Kholda Remote Naal Gate Bapu Kothi Da...’ ਤਸਵੀਰ ਵਿੱਚ ਦਿੱਤਾ ਇਹ ਕੈਪਸ਼ਨ ਆਪਣੇ ਆਪ ਵਿੱਚ ਇੱਕ ਮੈਸੇਜ ਹੈ ।

https://www.instagram.com/p/BysGdv_hg16/

ਪਰਮੀਸ਼ ਵਰਮਾ ਨੇ ਕਿਹਾ ਹੈ ਕਿ ਸਾਨੂੰ ਆਪਣੇ ਮਾਪਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ, ਜਿੰਨ੍ਹਾਂ ਨੇ ਸਾਨੂੰ ਜਨਮ ਦਿੱਤਾ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਰਮੀਸ਼ ਵਰਮਾ ਤੇ ਉਹਨਾਂ ਦੇ ਪਿਤਾ ਦਾ ਬਹੁਤ ਪ੍ਰਭਾਵ ਰਿਹਾ ਹੈ । ਪਰਮੀਸ਼ ਵਰਮਾ ਨੂੰ ਅਦਾਕਾਰੀ ਆਪਣੇ ਪਿਤਾ ਸਤੀਸ਼ ਵਰਮਾ ਤੋਂ ਗੁੜਤੀ ਵਿੱਚ ਹੀ ਮਿਲੀ ਹੈ ਕਿਉਂਕਿ ਪਰਮੀਸ਼ ਵਰਮਾ ਦੇ ਪਿਤਾ ਡਾ. ਸਤੀਸ਼ ਵਰਮਾ ਵੀ ਕਈ ਗੁਣਾਂ ਦੇ ਮਾਲਕ ਹਨ ।

ਉਹ ਵੀ ਚੰਗੇ ਅਧਿਆਪਕ, ਲੇਖਕ ਤੇ ਅਦਾਕਾਰ ਹਨ । ਡਾ. ਸਤੀਸ਼ ਵਰਮਾ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਹੋਣ ਦੇ ਨਾਲ ਨਾਲ ਚੰਗੇ ਲੇਖਕ ਵੀ ਹਨ । ਉਹਨਾਂ ਨੇ ਕਈ ਨਾਟਕ ਤੇ ਕਿਤਾਬਾਂ ਲਿਖੀਆਂ ਹਨ । ਇਸ ਤੋਂ ਇਲਾਵਾਂ ਉਹਨਾਂ ਨੇ ਰੇਡੀਓ ਤੇ ਵੀ ਕੰਮ ਕੀਤਾ ਹੈ । ਉਹਨਾਂ ਨੇ ਨੀਰੂ ਬਾਜਵਾ ਦੀ ਫ਼ਿਲਮ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ ਵਿੱਚ ਕੰਮ ਕੀਤਾ ਹੈ ।

ਇਸ ਤੋਂ ਇਲਾਵਾ ਡਾ. ਸਤੀਸ਼ ਵਰਮਾ ਸਰਬਜੀਤ ਚੀਮਾ ਦੀ ਫ਼ਿਲਮ ਪੰਜਾਬ ਬੋਲਦਾ ਲਿਖੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਯਾਰ ਅਣਮੁੱਲੇ ਤੇ Burrraahh ਵਿੱਚ ਵੀ ਕੰਮ ਕੀਤਾ ਹੈ । ਸੋ ਅਸੀਂ ਕਹਿ ਸਕਦੇ ਹਾਂ ਕਿ ਪਰਮੀਸ਼ ਵਰਮਾ ਨੂੰ ਇਹ ਸਾਰੇ ਗੁਣ ਗੁੜਤੀ ਵਿੱਚ ਮਿਲੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network