ਪਰਮੀਸ਼ ਵਰਮਾ ਨੇ ਵੈਨਕੁਵਰ 'ਚ ਕਰਵਾਈ ਬੱਲੇ-ਬੱਲੇ,ਵੀਡਿਓ ਇੰਸਟਾਗ੍ਰਾਮ 'ਤੇ ਕੀਤਾ ਸਾਂਝਾ

Written by  Shaminder   |  September 04th 2018 05:12 AM  |  Updated: September 04th 2018 05:12 AM

ਪਰਮੀਸ਼ ਵਰਮਾ ਨੇ ਵੈਨਕੁਵਰ 'ਚ ਕਰਵਾਈ ਬੱਲੇ-ਬੱਲੇ,ਵੀਡਿਓ ਇੰਸਟਾਗ੍ਰਾਮ 'ਤੇ ਕੀਤਾ ਸਾਂਝਾ

'ਛੜਾ' ਅਤੇ ਹੋਰ ਕਈ ਗੀਤਾਂ Songs ਦੇ ਜ਼ਰੀਏ ਸਰੋਤਿਆਂ ਦੇ ਦਿਲਾਂ 'ਚ ਆਪਣੀ ਖਾਸ ਥਾਂ ਬਨਾਉਣ ਵਾਲੇ ਪਰਮੀਸ਼ ਵਰਮਾ Parmish Vermaਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ । ਗਾਇਕੀ ਦੇ ਨਾਲ –ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ 'ਚ ਆਪਣਾ ਜਲਵਾ ਵਿਖਾਇਆ ਹੈ। ਵਧੀਆ ਗਾਇਕ ਹੋਣ ਦੇ ਨਾਲ –ਨਾਲ ਪਰਮੀਸ਼ ਵਰਮਾ ਡਾਇਰੈਕਸ਼ਨ ,ਮਾਡਲ ਅਤੇ ਹੋਰ ਕਈ ਖੂਬੀਆਂ ਦੇ ਵੀ ਮਾਲਕ ਹਨ ।ਪਰਮੀਸ਼ ਵਰਮਾ ਏਨੀ ਦਿਨੀਂ ਵਿਦੇਸ਼ ਟੂਰ 'ਤੇ ਹਨ ।ਉੱਥੇ ਉਹ ਵੱਖ ਵੱਖ ਥਾਵਾਂ 'ਤੇ ਪ੍ਰੋਗਰਾਮ ਪੇਸ਼ ਕਰ ਰਹੇ ਨੇ । ਉਨ੍ਹਾਂ ਨੇ ਆਪਣਾ ਇੱਕ ਵੀਡਿਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਜਿਸ 'ਚ ਉਹ ਵੈਨਕੂਵਰ 'ਚ ਆਪਣੇ ਸ਼ੋਅ ਦੌਰਾਨ ਪਰਫਾਰਮੈਂਸ ਦੇ ਰਹੇ ਨੇ ।

https://www.instagram.com/p/BnLi7Q8AQ3b/?hl=en&taken-by=parmishverma

ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਖਚਾਖਚ ਭਰੇ ਇਸ ਕਲੱਬ 'ਚ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਨੇ । ਉਥੇ ਹੀ ਪਰਮੀਸ਼ ਵਰਮਾ ਨੇ ਵੀ ਆਪਣੀ ਪਰਫਾਰਮੈਂਸ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਅਤੇ ਇਸ ਸੁਰਮਈ ਸ਼ਾਮ ਨੂੰ ਸੁਰਾਂ ਦੀ ਅਜਿਹੀ ਤਾਲ ਛੇੜੀ ਕਿ ਹਰ ਕੋਈ ਇਸ ਸੁਰੀਲੀ ਸ਼ਾਮ 'ਚ ਮਸਤ ਨਜ਼ਰ ਆਇਆ ।

parmish verma

ਇਸ ਕਲੱਬ 'ਚ ਸ਼ੋਅ ਦੌਰਾਨ ਲੋਕਾਂ ਦੇ ਉਤਸ਼ਾਹ ਨੂੰ ਵੇਖ ਕੇ ਪਰਮੀਸ਼ ਵਰਮਾ ਦਾ ਉਤਸ਼ਾਹ ਦੁੱਗਣਾ ਹੋ ਗਿਆ ਅਤੇ ਉਨ੍ਹਾਂ ਨੇ ਆਪਣੇ ਗੀਤਾਂ ਦੇ ਜ਼ਰੀਏ ਅਜਿਹਾ ਸਮਾਂ ਬੰਨਿਆ ਕਿ ਹਰ ਕੋਈ ਥਿਰਕਣ ਲਈ ਮਜਬੂਰ ਹੋ ਗਿਆ ।ਪਰਮੀਸ਼ ਵਰਮਾ ਨੇ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਏਨਾ ਪਿਆਰ ਅਤੇ ਮਾਣ ਸਤਿਕਾਰ ਲਈ ਸ਼ੁਕਰੀਆ ਧੰਨਵਾਦ ਕੀਤਾ ਹੈ ।

Parmish Verma


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network