ਭਰਾ ਸੁਖਨ ਵਰਮਾ ਨਾਲ ਮਿਲਕੇ ਚਿੜੀਆਂ ਕਾਂ ਉਡਾਉਂਦੇ ਨਜ਼ਰ ਆਏ ਪਰਮੀਸ਼ ਵਰਮਾ

Written by  Rajan Sharma   |  August 09th 2018 08:08 AM  |  Updated: August 09th 2018 08:08 AM

ਭਰਾ ਸੁਖਨ ਵਰਮਾ ਨਾਲ ਮਿਲਕੇ ਚਿੜੀਆਂ ਕਾਂ ਉਡਾਉਂਦੇ ਨਜ਼ਰ ਆਏ ਪਰਮੀਸ਼ ਵਰਮਾ

ਧੱਕ ਚੈਂਪੀਅਨ ਪਰਮੀਸ਼ ਵਰਮਾ parmish verma ਆਪਣੇ ਹਾਲ ਹੀ ਵਿੱਚ ਆਏ ਗੀਤ ਰੋਂਦੀ ਤੋਂ ਫ੍ਰੀ ਹੋਏ ਹੀ ਸੀ ਕਿ ਹੁਣ ਉਹ ਜਲਦੀ ਹਾਜ਼ਰ ਹੋਣਗੇ ਆਪਣੇ ਨਵੇਂ ਗੀਤ "ਚਿੜੀ ਉੱਡ ਕਾਂ ਉੱਡ" punjabi song ਦੇ ਨਾਲ| ਗੀਤ ਦਾ ਟਾਈਟਲ ਹੀ ਇਹਨਾਂ ਮਝੇਦਾਰ ਹੈ ਅਤੇ ਉਮੀਦ ਹੈ ਹਮੇਸ਼ਾ ਦੀ ਤਰਾਂ ਗੀਤ ਵੀ ਉਹਨਾਂ ਹੀ ਸ਼ਾਨਦਾਰ ਹੋਵੇਗਾ| ਪਰਮੀਸ਼ ਨੇ ਗੀਤ ਦਾ ਪੋਸਟਰ ਤਾਂ ਪਹਿਲਾਂ ਹੀ ਫੈਨਸ ਨਾਲ ਸਾਂਝਾ ਕਰ ਦਿੱਤਾ ਸੀ ਅਤੇ ਉਸ ਪੋਸਟਰ ਨੂੰ ਬੇਹੱਦ ਪਿਆਰ ਦੇਣ ਲਈ ਫੈਨਸ ਨੂੰ ਧੰਨਵਾਦ ਕਰਦੇ ਹੋਏ ਦੀ ਇੱਕ ਪੋਸਟ ਵੀ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤੀ ਸੀ|

https://www.instagram.com/p/BmA9xX2APl6/?taken-by=parmishverma

ਤੇ ਹੁਣ ਵਾਇਰਲ ਹੋ ਰਹੀ ਹੈ ਉਹਨਾਂ ਤੇ ਉਹਨਾਂ ਦੇ ਭਰਾ ਸੁਖ਼ਨ ਵਰਮਾ ਦੀ ਇੱਕ ਵੀਡੀਓ ਜਿਸ ਵਿੱਚ ਉਹ ਦੋਨੋ ਫ਼ਿਲਮ ਨੂੰ ਪ੍ਰੋਮੋਟ ਕਰਦੇ ਹੋਏ ਚਿੜੀ ਉੱਡ ਕਾਂ ਉੱਡ ਖੇਡ ਰਹੇ ਹਨ ਅਤੇ ਪੂਰਾ ਆਨੰਦ ਮਾਨ ਰਹੇ ਹਨ|

https://www.instagram.com/p/BmNrNrugvJY/?taken-by=pollywoodok

ਦੱਸਣਾ ਲਾਜ਼ਮੀ ਹੈ ਉਹਨਾਂ ਦੇ ਹਾਲ ਹੀ ਵਿੱਚ ਆਏ ਗੀਤ ਰੋਂਦੀ ਬਾਰੇ ਜਿੱਥੇ ਪਰਮੀਸ਼ ਵਰਮਾparmish verma ਦੁਆਰਾ ਇਸਨੂੰ ਗਾਇਆ ਹੈ ਓਥੇ ਹੀ ਇਸ ਵਿੱਚ ਅਦਾਕਾਰੀ ਵੀ ਉਹਨਾ ਦੁਆਰਾ ਹੀ ਕੀਤੀ ਗਈ ਹੈ| ਗੀਤ ਦੇ ਬੇਹੱਦ ਖੂਬਸੂਰਤ ਬੋਲ ਸਨੀ ਡੱਬ ਦੁਆਰਾ ਲਿਖੇ ਗਏ ਹਨ ਅਤੇ ਇਸਦਾ ਮਿਊਜ਼ਿਕ ਐਮ ਵੀ ਦੁਆਰਾ ਦਿੱਤਾ ਗਿਆ ਹੈ| ਨਾਲ ਹੀ ਨਾਲ ਖ਼ੁਦ ਪਰਮੀਸ਼ ਦੁਆਰਾ ਹੀ ਇਸਨੂੰ ਡਾਇਰੈਕਟ ਕੀਤਾ ਗਿਆ ਹੈ| ਪੂਰਾ ਦਾ ਪੂਰਾ ਗੀਤ punjabi song ਬੇਹੱਦ ਖੂਬਸੂਰਤ ਲੋਕੇਸ਼ਨਾਂ ਤੇ ਸ਼ੂਟ ਹੋਇਆ ਹੈ| ਲੋਕਧੁਨ ਦੇ ਲੇਬਲ ਹੇਠ ਬਣਿਆ ਇਹ ਗੀਤ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ| ਸੱਭ ਦੁਆਰਾ ਗੀਤ ਨੂੰ ਬਹੁਤ ਪਿਆਰ ਦਿੱਤਾ ਗਿਆ ਅਤੇ ਹੁਣ ਤੱਕ 25 ਮਿਲੀਅਨ ਤੋਂ ਵੀ ਵੱਧ ਵਿਊਜ਼ ਹੋ ਗਏ ਹਨ| ਉਮੀਦ ਹੈ ਉਹਨਾਂ ਦੇ ਇਸ ਗੀਤ ਨੂੰ ਉਹਨਾਂ ਹੀ ਪਿਆਰ ਮਿਲੇਗਾ ਜਿੰਨਾ ਬਾਕੀ ਗੀਤਾਂ ਨੂੰ ਮਿਲਿਆ ਸੀ|

https://www.youtube.com/watch?v=Akcoi3mPErA


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network