ਇਹ ਹਨ ਪਾਲੀਵੁੱਡ ਦੇ ਅਸਲੀ ਹੀਰੋ,ਜਾਨ 'ਤੇ ਖੇਡ ਕੇ ਇੰਝ ਕੀਤਾ ਸਟੰਟ,ਸ਼ੂਟ 'ਤੇ ਮੌਜੂਦ ਲੋਕਾਂ ਦੀਆਂ ਅੱਖਾਂ 'ਚ ਆਏ ਹੰਝੂ 

written by Shaminder | July 17, 2019

ਪਾਲੀਵੁੱਡ ਦੀ ਫ਼ਿਲਮ ਸਿੰਘਮ ਦੇ ਕਾਫੀ ਚਰਚੇ ਹਨ । ਇਹ ਫ਼ਿਲਮ ਦਰਸ਼ਕਾਂ ਦੇ ਸਾਹਮਣੇ  ਜਲਦ ਹੀ ਆਉਣ ਵਾਲੀ ਹੈ । ਇਸ ਫ਼ਿਲਮ ਨੂੰ ਲੈ ਕੇ ਪਰਮੀਸ਼ ਵਰਮਾ ਕਾਫੀ ਉਤਸ਼ਾਹਿਤ ਹਨ । ਪਰ ਪਰਮੀਸ਼ ਵਰਮਾ ਨੇ ਸਿੰਘਮ ਲਈ ਜਿੰਨੀ ਮਿਹਨਤ ਕੀਤੀ ਹੈ । ਉਸ ਤੋਂ ਵੀ ਜ਼ਿਆਦਾ ਮਿਹਨਤ ਕੀਤੀ ਹੈ ਇੱਕ ਅਜਿਹੇ ਸ਼ਖਸ ਨੇ । ਜਿਸ ਨੂੰ ਅਸਲੀ ਹੀਰੋ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਜੀ ਹਾਂ ਇਸ ਫ਼ਿਲਮ ਲਈ ਜਿਹੜੇ ਸਟੰਟ ਸੀਨ ਫ਼ਿਲਮਾਏ ਗਏ ਸਨ । ਉਹ ਕਰਨ ਦੌਰਾਨ ਸਟੰਟ ਮੈਨ ਦੀ ਜਾਨ ਵੀ ਜਾ ਸਕਦੀ ਸੀ । ਪਰਮੀਸ਼ ਵਰਮਾ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਫ਼ਿਲਮ ਦਾ ਬਿਹਾਈਂਡ ਦਾ ਸੀਨ ਸ਼ੇਅਰ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਸਟੰਟ ਨੂੰ ਸ਼ੂਟ ਕਰਨ ਦੌਰਾਨ ਕਿਸ ਤਰ੍ਹਾਂ ਸਟੰਟ ਮੈਨ ਨੇ ਆਪਣੀ ਜਾਨ ਨੂੰ ਜੋਖਿਮ 'ਚ ਪਾ ਕੇ ਇਸ ਫ਼ਿਲਮ ਵਿਚਲੇ ਦ੍ਰਿਸ਼ਾਂ ਨੂੰ ਨੇਪਰੇ ਚਾੜਿਆ । https://www.instagram.com/p/Bz-lWH_h4fr/ ਪਰਮੀਸ਼ ਵਰਮਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ "#Respect to all the #RealHeroes Working behind the Camera who Make it all Happen. The Stunt teams put their lives on the line to Bring these Death Defying Stunts on the BIG SCREEN. Thank you to #PK sir and His team for Bringing Such a Larger Than Life Cinema Experience. It’s easy to comment non sense but These Guys Literally Shut your Physics up...ਇਸ ਦ੍ਰਿਸ਼ ਨੂੰ ਵੇਖ ਕੇ ਕੋਈ ਵੀ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਮਜਬੂਰ ਹੋ ਜਾਂਦਾ ਹੈ । https://www.instagram.com/p/Bzr1iA9BGxV/ ਇਸ ਵੀਡੀਓ ਨੂੰ ਸ਼ੂਟ ਕਰਨ ਸਮੇਂ ਇਸ ਸ਼ੂਟ ਨਾਲ ਜੁੜੇ ਲੋਕਾਂ ਚੋਂ ਕਈਆਂ ਨੇ ਤਾਂ ਆਪਣੀਆਂ ਅੱਖਾਂ ਹੀ ਬੰਦ ਕਰ ਲਈਆਂ ਸਨ ਅਤੇ ਕਈਆਂ ਦੀਆਂ ਅੱਖਾਂ 'ਚ ਹੰਝੂ ਵੀ ਆ ਗਏ ਸਨ । ਪਰ ਜਿਉੇਂ ਹੀ ਇਸ ਸੀਨ ਨੂੰ ਫ਼ਿਲਮਾਇਆ ਗਿਆ ਅਤੇ ਇਸ ਤੋਂ ਬਾਅਦ ਗੱਡੀ 'ਚ ਸਵਾਰ ਸਟੰਟ ਮੈਨ ਨੂੰ ਫਟਾਫਟ ਗੱਡੀ ਚੋਂ ਸਹੀ ਸਲਾਮਤ ਕੱਢਿਆ ਤਾਂ ਸਭ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡਿਆ ਅਤੇ ਸਟੰਟ ਮੈਨ ਨੂੰ ਬਾਹਰ ਕੱਢਿਆ ।

0 Comments
0

You may also like