ਪਰਮੀਸ਼ ਵਰਮਾ ਨੇ ਆਪਣੀ ਹਲਦੀ ਸੈਰੇਮਨੀ ਦੀ ਤਸਵੀਰ ਕੀਤੀ ਸ਼ੇਅਰ, ਦੋਸਤਾਂ ਦੇ ਨਾਲ ਮਸਤੀ ਕਰਦੇ ਆਏ ਨਜ਼ਰ

written by Lajwinder kaur | October 19, 2021

ਪਰਮੀਸ਼ ਵਰਮਾ (Parmish Verma) ਅੱਜ ਆਪਣੀ ਮੰਗੇਤਰ ਗੀਤ ਗਰੇਵਾਲ (Geet Grewal ) ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਹਨ। ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਪੂਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ। ਮਹਿੰਦੀ ਸੈਰੇਮਨੀ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣੀ ਹਲਦੀ ਦੀ ਰਸਮ ਦੀ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਪੰਜਾਬੀ ਵਿਆਹਾਂ ‘ਚ ਗਾਹ ਪਾਉਣ ਵਾਲੇ ਜੀਜੇ ਤੇ ਫੁੱਫੜ ਦੇ ਰਿਸ਼ਤੇ ਨੂੰ ਬਿਆਨ ਕਰਦੇ ਐਕਟਰ ਬਿੰਨੂ ਢਿੱਲੋਂ ਨੇ ਗੁਰਨਾਮ ਭੁੱਲਰ ਦੇ ਨਾਲ ਸ਼ੇਅਰ ਕੀਤਾ ਮਜ਼ੇਦਾਰ ਪੋਸਟਰ

ਉਨ੍ਹਾਂ ਨੇ ਬੀਤੇ ਦਿਨੀ ਪੋਸਟ ਪਾ ਕੇ ਕਿਹਾ ਸੀ ਕਿ ਉਹ ਆਪਣੇ ਇਨ੍ਹਾਂ ਖ਼ਾਸ ਪਲਾਂ ਨੂੰ ਜਿਉਂਣਾ ਚਾਹੁੰਦੇ ਨੇ ਤਾਂ ਉਹ ਆਪਣੇ ਵਿਆਹ ਦੇ ਪ੍ਰੋਗਰਾਮਾਂ ਦੀਆਂ ਜ਼ਿਆਦਾ ਤਸਵੀਰਾਂ ਪੋਸਟ ਨਹੀਂ ਕਰ ਪਾਉਣਗੇ। ਪਰ ਉਨ੍ਹਾਂ ਨੂੰ ਜਿਵੇਂ ਵੀ ਸਮੇਂ ਮਿਲ ਰਿਹਾ ਹੈ, ਉਹ ਆਪਣੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਪੋਸਟ ਕਰ ਰਹੇ ਨੇ। ਹਲਦੀ ਸੈਰੇਮਨੀ (Haldi ceremony) ਦੀ ਤਸਵੀਰ 'ਚ ਪਰਮੀਸ਼ ਦੇ ਦੋਸਤ ਪਰਮੀਸ਼ ਨੂੰ ਮੱਲ ਮੱਲ ਕੇ ਹਲਦੀ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਜੰਮ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ :ਪਰਮੀਸ਼ ਵਰਮਾ ਨੇ ‘Engagement’ ‘ਤੇ ਆਪਣੀ ਮੰਗੇਤਰ ਨੂੰ ਲਗਜ਼ਰੀ ਕਾਰ ਗਿਫਟ ਕਰਕੇ ਦਿੱਤਾ ਸਰਪ੍ਰਾਈਜ਼, ਦੇਖੋ ਵੀਡੀਓ

parmish verma got engegment with geet grewal

ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਲੇਡੀ ਸੰਗੀਤ ਦੀਆਂ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ। ਦੱਸ ਦਈਏ ਪਰਮੀਸ਼ ਵਰਮਾ ਦਾ ਵਿਆਹ ਕੈਨੇਡਾ 'ਚ ਹੋ ਰਿਹਾ ਹੈ, ਜਿਸ 'ਚ ਪਰਿਵਾਰਕ ਮੈਂਬਰ ਤੇ ਕੁਝ ਖ਼ਾਸ ਦੋਸਤ ਹੀ ਸ਼ਾਮਿਲ ਹੋਏ ਹਨ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਫ਼ਿਲਮੀ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ।  ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਨਾਲ ਜੁੜੀ ਹੋਈ ਹੈ।

You may also like