ਪਰਮੀਸ਼ ਵਰਮਾ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਕਿਹਾ- ‘ਭੰਗੜੇ ਪਾਉਣ ਲਈ ਹੋ ਜਾਵੋ ਤਿਆਰ’

written by Lajwinder kaur | September 09, 2019

ਪੰਜਾਬੀ ਫ਼ਿਲਮੀ ਜਗਤ ਦੇ ਮਲਟੀ ਟੈਲੇਂਟਡ ਅਦਾਕਾਰ ਪਰਮੀਸ਼ ਵਰਮਾ ਨੇ ਆਪਣੇ ਫੈਨਜ਼ ਦੇ ਨਾਲ ਨਵੀਂ ਖੁਸ਼ਖ਼ਬਰੀ ਸਾਂਝੀ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਆਖਿਰਕਾਰ 4 ਪੈੱਗ ਦੀ ਆਫੀਸ਼ੀਅਲ ਰਿਲੀਜ਼ਿੰਗ....ਪੋਸਟਰ ਜ਼ਰੂਰ ਸ਼ੇਅਰ ਕਰੋ....ਭੰਗੜਾ ਪਾਉਣ ਲਈ ਤਿਆਰ ਹੋ ਜਾਵੇ..’

 

View this post on Instagram

 

Finally 4 peg is officially Releasing Poster Jaroor Share Kareyo. Bhangra Paun Layi warm up Karlo

A post shared by Parmish Verma (@parmishverma) on

ਹੋਰ ਵੇਖੋ:

ਇਸ ਪੋਸਟਰ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸਾਂਝਾ ਕੀਤਾ ਹੈ ਤੇ ਹੁਣ ਤੱਕ ਦੋ ਲੱਖ ਤੋਂ ਵੱਧ ਲਾਈਕਸ ਹੋ ਚੁੱਕੇ ਨੇ। ਇਸ ਗਾਣੇ ਦੇ ਬੋਲ ਲਾਡੀ ਚਾਹਲ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਦਾ ਹੋਵੇਗਾ। ਫਿਲਹਾਲ ਗਾਣੇ ਦੀ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ । ਪਰ ਫੈਨਜ਼ ‘ਚ ਇਸ ਗਾਣੇ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।

ਗੱਲ ਕਰੀਏ ਪਰਮੀਸ਼ ਵਰਮਾ ਦੇ ਕੰਮ ਦੀ ਤਾਂ ਉਹ ਫ਼ਿਲਮ ਸਿੰਘਮ ਨਾਲ ਵਾਹ ਵਾਹੀ ਖੱਟ ਚੁੱਕੇ ਨੇ ਤੇ ਇਸ ਤੋਂ ਇਲਾਵਾ ਬਹੁਤ ਜਲਦ ਉਨ੍ਹਾਂ ਦੀ ਇੱਕ ਹੋਰ ਫ਼ਿਲਮ ‘ਜਿੰਦੇ ਮੇਰੀਏ’ ‘ਚ ਨਜ਼ਰ ਆਉਣਗੇ, ਜਿਸ ‘ਚ ਇੱਕ ਵਾਰ ਫਿਰ ਤੋਂ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲੇਗੀ।

0 Comments
0

You may also like