ਵੈਡਿੰਗ ਸੀਜ਼ਨ ‘ਚ ਪਰਮੀਸ਼ ਵਰਮਾ ਟੁੱਟੇ ਦਿਲਾਂ ਦੇ ਲਈ ਲੈ ਕੇ ਆ ਰਹੇ ਨੇ ‘Shadgi’ ਸੌਂਗ, ਦਰਸ਼ਕਾਂ ਨੂੰ ਗਾਇਕ ਦਾ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

written by Lajwinder kaur | October 25, 2020

ਪੰਜਾਬੀ ਗਾਇਕ ਤੇ ਐਕਟਰ ਪਰਮੀਸ਼ ਵਰਮਾ ਜੋ ਕਿ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆਉਣ ਵਾਲੇ ਨੇ । ਜਿਵੇਂ ਕਿ ਸਭ ਜਾਣਦੇ ਹੀ ਨੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ । ਹਾਲ ਹੀ ‘ਚ ਨੇਹਾ ਕੱਕੜ ਤੇ ਰੋਹਨਪ੍ਰੀਤ ਵੀ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਨੇ । parmish verma pic ਹੋਰ ਪੜ੍ਹੋ : ਮਾਂ ਦੀ ਭਗਤੀ ‘ਚ ਲੀਨ ਨਜ਼ਰ ਆਈ ਸ਼ਿਲਪਾ ਸ਼ੈੱਟੀ, ਆਪਣੀ ਬੇਟੀ ਤੇ ਕਈ ਹੋਰ ਬੱਚੀਆਂ ਦਾ ਕੀਤਾ ਕੰਨਿਆ ਪੂਜਨ
ਪਰ ਪਰਮੀਸ਼ ਵਰਮਾ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਰੱਖਦੇ ਹੋਏ ਟੁੱਟੇ ਦਿਲਾਂ ਵਾਲਿਆਂ ਵਸਤੇ ਗੀਤ ਲੈ ਕੇ ਆ ਰਹੇ ਨੇ । ‘ਛੜਾ’ ਸਟਾਰ ਸਿੰਗਰ ਪਰਮੀਸ਼ ‘ਛੱਡਗੀ’(Shadgi) ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਗੀਤ ਵੱਖਰਾ ਨਾਂਅ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । parmish verma new song shadgi poster ਗਾਣੇ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਪਰਮੀਸ਼ ਵਰਮਾ ਨੇ ਲਿਖਿਆ ਹੈ- ‘ਓਹ ਵੀਰੇ ਮੈਨੂੰ #Shadgi ! ਮੁਬਾਰਕਾਂ, ਵਿਆਹ ਤਾਂ ਸਾਰੇ ਮਨਾਉਂਦੇ ਨੇ, ਆਜੋ ਬਰੇਕਅੱਪ ਮਨਾ ਲਈਏ !! ਵਿਆਹ ਦੇ ਸੀਜ਼ਨ ਵਿੱਚ,ਟੁੱਟੇ ਦਿਲ ਵਾਲਿਆਂ ਲਈ ਖਾਸ’ । ਇਸ ਪੋਸਟਰ ਉੱਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । instagram pic of parmish verma ਇਸ ਗੀਤ ਦੇ ਬੋਲ ਲਾਡੀ ਚਾਹਲ ਨੇ ਲਿਖੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗਾ ।

0 Comments
0

You may also like