ਗਾਇਕ ਪਰਮੀਸ਼ ਵਰਮਾ ਦੇ ਗਾਣੇ ਦਾ ਟੀਜ਼ਰ ਰਿਲੀਜ਼, ਦੇਖੋ ਵੀਡਿਓ 

written by Rupinder Kaler | November 28, 2018

ਐਕਟਰ, ਨਿਰਦੇਸ਼ਕ ਅਤੇ ਗਾਇਕ ਪਰਮੀਸ਼ ਵਰਮਾ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਪਰਮੀਸ਼ ਵਰਮਾ ਦੇ ਗਾਣੇ ਦਾ ਟੀਸਰ ਦੇਸੀ ਕਰਿਉ ਨੇ ਜਾਰੀ ਕੀਤਾ ਹੈ । ਇਸ ਗਾਣੇ ਦੇ ਬੋਲ ਹਨ 'ਸਭ ਫੜੇ ਜਾਣਗੇ' ਇਹ ਗਾਣਾ 4 ਦਸੰਬਰ ਨੂੰ ਰਿਲੀਜ਼ ਹੋਵੇਗਾ । ਇਸ ਗਾਣੇ ਦੇ ਟੀਜ਼ਰ ਤੋਂ ਲਗਦਾ ਹੈ ਕਿ ਇਹ ਗਾਣਾ ਲੋਕਾਂ ਦੇ ਮਨੋਰੰਜਨ ਦੇ ਨਾਲ-ਨਾਲ ਕੋਈ ਕਹਾਣੀ ਵੀ ਬਿਆਨ ਕਰੇਗਾ । ਹੋਰ ਵੇਖੋ : ਰੇਸ਼ਮ ਸਿੰਘ ਅਨਮੋਲ ਤੇ ਜੈਲੀ ਨੇ ਤੂੰਬੀ ‘ਤੇ ਕਰਵਾਈ ਧੰਨ-ਧੰਨ ,ਦੇਖੋ ਵੀਡਿਓ https://www.instagram.com/p/BqttOJsFtzp/ ਪਰਮੀਸ਼ ਵਰਮਾ ਇਹ ਗਾਣਾ ਗੋਲਡੀ ਅਤੇ ਸੱਤੇ ਦੇ ਨਾਲ ਮਿਲ ਕੇ ਬਣਾ ਰਿਹਾ ਹੈ ਇਸ ਲਈ ਇਸ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਗਾਣੇ ਦੇ ਬੋਲ ਸਰਭਾ ਮਾਨ ਨੇ ਲਿਖੇ ਹਨ ਜਦੋਂ ਕਿ ਇਸ ਮਿਊਜ਼ਿਕ ਦੇਸੀ ਕਰਿਉ ਨੇ ਦਿੱਤਾ ਹੈ । ਇਸ ਗਾਣੇ ਦੇ ਟੀਜ਼ਰ ਜਾਰੀ ਕਰਨ ਤੋਂ ਪਹਿਲਾਂ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਕਈ ਪੋਸਟਰ ਸ਼ੇਅਰ ਕੀਤੇ ਸਨ । ਹੋਰ ਵੇਖੋ : ਗਾਇਕੀ ਦੇ ਨਾਲ-ਨਾਲ ਨਿੰਜਾ ਜਿਮ ਵਿੱਚ ਵੀ ਕਰਵਾਉਂਦਾ ਹੈ ਅੱਤ, ਦੇਖੋ ਵੀਡਿਓ https://www.instagram.com/p/Bqo-jj7lYOW/ ਪਰਮੀਸ਼ ਵਰਮਾ ਨੇ ਜੋ ਪੋਸਟਰ ਜਾਰੀ ਕੀਤੇ ਸਨ ਉਹਨਾਂ ਵਿੱਚ ਕਈ ਕਿਰਦਾਰ ਦਿਖਾਏ ਗਏ ਸਨ ਜਿਸ ਤੋਂ ਵਰਮਾ ਦਾ ਇਹ ਸਿੰਗਲ ਟਰੇਕ ਘੱਟ ਇੱਕ ਫਿਲਮ ਜਿਆਦਾ ਲੱਗਦਾ ਹੈ । ਹੋਰ ਵੇਖੋ : ਆਪਣੇ ਪਸੰਦ ਦੇ ਰੋਮਾਂਟਿਕ ਗੀਤ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ‘ ਦਿਵਾਉਣ ਲਈ ਕਰੋ ਵੋਟ https://www.instagram.com/p/BqtuENcge8X/

0 Comments
0

You may also like