
Parmish Verma teams up with Raftaar and Prince Narula: ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਹਾਲ ਹੀ ਵਿੱਚ ਪਿਤਾ ਬਣੇ ਹਨ। ਉਹ ਅਕਸਰ ਆਪਣੀ ਨਿੱਕੀ ਜਿਹੀ ਧੀ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜਲਦ ਹੀ ਪਰਮੀਸ਼ ਵਰਮਾ ਆਪਣੇ ਫੈਨਜ਼ ਲਈ ਕੁਝ ਖ਼ਾਸ ਲੈ ਕੇ ਆ ਰਹੇ ਹਨ। ਇਸ ਦੀ ਜਾਣਕਾਰੀ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਦਿੱਤੀ ਹੈ।

ਅਦਾਕਾਰ, ਗਾਇਕ ਅਤੇ ਨਿਰਦੇਸ਼ਕ ਪਰਮੀਸ਼ ਵਰਮਾ ਹੀ ਫੈਨਜ਼ ਲਈ ਖ਼ਾਸ ਪੇਸ਼ਕਸ਼ ਲੈ ਕੇ ਆ ਰਹੇ ਹਨ। ਪਰਮੀਸ਼ ਵਰਮਾ ਨੇ ਹਾਲ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਸਾਲ ਦਾ ਸਭ ਤੋਂ ਵੱਡਾ ਕੌਲੈਬੋਰੇਸ਼ਨ ਗੀਤ ਜੈਮ ਟਿਊਨਸ ਪੰਜਾਬੀ 'ਤੇ ਰਿਲੀਜ਼ ਹੋ ਰਿਹਾ ਹੈ ਜਿਸ ਵਿੱਚ ਪਹਿਲੀ ਵਾਰ ਗਾਇਕ ਵਜੋਂ ਪੇਸ਼ ਕੀਤਾ ਗਏ ਹਨ - ਪ੍ਰਿੰਸ ਨਰੂਲਾ , ਰਫਤਾਰ , #ParmishVerma ਟਾਈਟਲ "ਖੁੱਲ੍ਹੇ-ਖਰਚੇ" ਪੰਜਾਬੀ ਵੀਡੀਓ ਗੀਤ 8 ਦਸੰਬਰ 2022 ਨੂੰ ਰਿਲੀਜ਼ ਹੋ ਰਿਹਾ ਹੈ ।'
ਇਸ ਪੋਸਟ ਵਿੱਚ ਖ਼ਾਸ ਤੇ ਵੱਡੀ ਗੱਲ ਇਹ ਹੈ ਕਿ ਪਰਮੀਸ਼ ਵਰਮਾ ਜਲਦ ਹੀ ਮਸ਼ਹੂਰ ਬਾਲੀਵੁੱਡ ਰੈਪਰ ਰੈਪਰ ਰਫ਼ਤਾਰ ਅਤੇ ਗਾਇਕ ਤੇ ਅਦਾਕਾਰ ਪ੍ਰਿੰਸ ਨਰੂਲਾ ਦੇ ਨਾਲ ਇੱਕ ਗੀਤ ਵਿੱਚ ਨਜ਼ਰ ਆਉਣਗੇ। ਇਸ ਗੀਤ ਦਾ ਟਾਈਟਲ ਹੈ "ਖੁੱਲ੍ਹੇ-ਖਰਚੇ"। ਪਰਮੀਸ਼ ਵਰਮਾ ਇਸ ਨੂੰ ਆਪਣੀ ਸਭ ਤੋਂ ਵੱਡੀ ਕੌਲਾਬਰੇਸ਼ਨ ਦੱਸ ਰਹੇ ਹਨ।

ਹੋਰ ਪੜ੍ਹੋ: ਯਸ਼ ਤੇ ਰਾਧਿਕਾ ਨੇ ਧੂਮ-ਧਾਮ ਨਾਲ ਮਨਾਇਆ ਧੀ ਆਇਰਾ ਦਾ ਜਨਮਦਿਨ, ਵੇਖੋ ਤਸਵੀਰਾਂ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪਰਮੀਸ਼ ਵਰਮਾ ਨੇ ਬੱਬਲ ਰਾਏ, ਲਾਡੀ ਚਾਹਲ ਅਤੇ ਗੁਰਨਜ਼ਰ ਨਾਲ ਵੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਵਰਮਾ ਦੀ ਹਾਲ ਹੀ ਵਿੱਚ ਲਾਡੀ ਚਾਹਲ ਨਾਲ ਮਿਊਜ਼ਿਕ ਐਲਬਮ ਈਪੀ ਫੌਰਐਵਰ ਈਪੀ ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਦੱਸ ਦੇਈਏ ਕਿ ਇਸ ਐਲਬਮ ਈਪੀ ਵਿੱਚ ਕਰੀਬ ਛੇ ਗੀਤ ਸ਼ਾਮਿਲ ਹਨ।
View this post on Instagram