ਪਰਮੀਸ਼ ਵਰਮਾ ਇਸ ਸਾਲ ਇਹਨਾਂ ਫ਼ਿਲਮਾਂ ਨਾਲ ਸਿਨੇਮਾ 'ਤੇ ਪਾਉਣਗੇ ਧੱਕ

Written by  Aaseen Khan   |  February 06th 2019 02:14 PM  |  Updated: February 06th 2019 02:14 PM

ਪਰਮੀਸ਼ ਵਰਮਾ ਇਸ ਸਾਲ ਇਹਨਾਂ ਫ਼ਿਲਮਾਂ ਨਾਲ ਸਿਨੇਮਾ 'ਤੇ ਪਾਉਣਗੇ ਧੱਕ

ਪਰਮੀਸ਼ ਵਰਮਾ ਇਸ ਸਾਲ ਇਹਨਾਂ ਫ਼ਿਲਮਾਂ ਨਾਲ ਸਿਨੇਮਾ 'ਤੇ ਪਾਉਣਗੇ ਧੱਕ : ਪਰਮੀਸ਼ ਵਰਮਾ ਗਾਇਕੀ ਅਤੇ ਫ਼ਿਲਮੀ ਜਗਤ 'ਚ ਪ੍ਰਸਿੱਧੀ ਹਾਸਿਲ ਕਰਨ ਵਾਲੇ ਅਜਿਹੇ ਕਲਾਕਾਰ ਬਣ ਚੁੱਕੇ ਹਨ ਜਿੰਨ੍ਹਾਂ ਦੇ  ਅੱਜ ਹਰ ਵਰਗ ਦੇ ਲੋਕ ਫੈਨ ਹੈ। ਸ਼ੋਸ਼ਲ ਮੀਡੀਆ 'ਤੇ ਹਰ ਪਲ ਐਕਟਿਵ ਰਹਿਣ ਵਾਲੇ ਪਰਮੀਸ਼ ਵਰਮਾ ਇਸ ਸਾਲ ਪੰਜਾਬੀ ਸਿਨੇਮਾ 'ਤੇ ਇੱਕ ਨਹੀਂ ਸਗੋਂ ਤਿੰਨ ਤਿੰਨ ਫ਼ਿਲਮਾਂ ਨਾਲ ਧੱਕ ਪਾਉਣ ਜਾ ਰਹੇ ਹਨ। ਜੀ ਹਾਂ ਪਰਮੀਸ਼ ਵਰਮਾ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ ਪਹਿਲੀ ਫਿਲਮ ਹੈ 'ਦਿਲ ਦੀਆਂ ਗੱਲਾਂ' ਜਿਸ ਦਾ ਪਹਿਲਾ ਲੁੱਕ ਪਰਮੀਸ਼ ਵਰਮਾ ਵੱਲੋਂ ਸ਼ੇਅਰ ਕੀਤਾ ਗਿਆ ਸੀ।

ਇਸ ਫਿਲਮ 'ਚ ਪਰਮੀਸ਼ ਵਰਮਾ ਦਾ ਸਾਥ ਨਿਭਾ ਰਹੀ ਹੈ ਖ਼ੂਬਸੂਰਤ ਅਤੇ ਟੈਲੇਂਟਡ ਅਦਾਕਾਰਾ ਵਾਮੀਕਾ ਗੱਬੀ। ਕੁਝ ਦਿਨ ਪਹਿਲਾਂ ਵਾਮੀਕ ਗੱਬੀ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰ ਜਾਣਕਾਰੀ ਦਿੱਤੀ ਗਈ ਹੈ ਕਿ ਫਿਲਮ ਦਿਲ ਦੀਆਂ ਗੱਲਾਂ ਦਾ ਸ਼ੂਟ ਖ਼ਤਮ ਹੋ ਚੁੱਕਿਆ ਹੈ। ਇਹ ਫਿਲਮ 10 ਮਈ ਨੂੰ ਸਿਨੇਮਾ ਘਰਾਂ ਦੇਖਣ ਨੂੰ ਮਿਲੇਗੀ। ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਬਾਲੀਵੁੱਡ ਫਿਲਮ ਸਿੰਘਮ ਦਾ ਪੰਜਾਬੀ 'ਚ ਵੀ ਰੀਮੇਕ ਪਰਮੀਸ਼ ਵਰਮਾ ਜਲਦ ਲੈ ਕੇ ਆ ਰਹੇ ਹਨ। ਜਿਸ ਦਾ ਸ਼ੂਟ ਲੱਗ ਭੱਗ ਖਤਮ ਹੋ ਚੁੱਕਿਆ ਹੈ।ਅਤੇ ਗਾਣੇ ਰਿਕਾਰਡ ਕੀਤੇ ਜਾ ਰਹੇ ਹਨ। ਪੰਜਾਬੀ ਸਿੰਘਮ 'ਚ ਪਰਮੀਸ਼ ਵਰਮਾ ਦੇ ਨਾਲ ਸੋਨਮ ਬਾਜਵਾ ਅਤੇ ਕਰਤਾਰ ਚੀਮਾ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ ਫਿਲਹਾਲ ਫਿਲਮ ਦੀ ਰਿਲੀਜ਼ ਦੀ ਤਰੀਕ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

 

View this post on Instagram

 

1 Day to Go, Kal Swere #SabFadeJange || 10:00 Am ??⭐️? Yaad Hai Na ?

A post shared by Parmish Verma (@parmishverma) on

ਪਰਮੀਸ਼ ਵਰਮਾ ਦੀ ਇੱਕ ਹੋਰ ਵੱਡੀ ਫਿਲਮ ਦੀ ਚਰਚਾ ਇਸ ਸਾਲ ਕਾਫੀ ਸੁਣਨ ਨੂੰ ਮਿਲ ਰਹੀ ਹੈ ਜਿਸ ਦਾ ਨਾਮ ਹੈ 'ਜ਼ਹੂਰ'।ਪਰਮੀਸ਼ ਵਰਮਾ ਦੀ ਇਹ ਫਿਲਮ ਇੱਕ ਪੀਰੀਅਡ ਡਰਾਮਾ ਫਿਲਮ ਹੋਣ ਵਾਲੀ ਹੈ ਜਿਸ 'ਚ ਗ੍ਰਾਫਿਕਸ ਦਾ ਚੰਗਾ ਇਸਤੇਮਾਲ ਦੇਖਣ ਨੂੰ ਮਿਲ ਸਕਦਾ ਹੈ। ਇਹ ਫਿਲਮ ਵੀ 2019 'ਚ ਪਰਦੇ 'ਤੇ ਦੇਖਣ ਨੂੰ ਮਿਲ ਸਕਦੀ ਹੈ।

ਹੋਰ ਵੇਖੋ : ਭਾਰਤ ਫ਼ਿਲਮ ਦੇ ਟੀਜ਼ਰ ‘ਚ ਸਲਮਾਨ ਖਾਨ ਨੇ ਬਦਲੇ ਕਈ ਰੂਪ , ਦੇਖੋ ਵੀਡੀਓ

ਪਰਮੀਸ਼ ਵਰਮਾ ਦੀ 2017 'ਚ ਆਈ ਸੁਪਰਹਿੱਟ ਫਿਲਮ ਰੌਕੀ ਮੈਂਟਲ ਦਾ ਸੀਕਵਲ ਵੀ ਇਸੇ ਸਾਲ ਦੇਖਣ ਨੂੰ ਮਿਲ ਸਕਦਾ ਹੈ। ਇਸ ਦਾ ਐਲਾਨ ਪਹਿਲੀ ਰੌਕੀ ਮੈਂਟਲ ਫਿਲਮ ਦੇ ਕਲਾਈਮੈਕਸ 'ਚ ਹੀ ਕਰ ਦਿੱਤਾ ਗਿਆ ਹੈ। ਦੇਖਣਾ ਹੋਵੇਗਾ ਪਰਮੀਸ਼ ਵਰਮਾ ਦੀਆਂ ਇਹ ਫ਼ਿਲਮਾਂ ਇਸ ਸਾਲ ਕਦੋਂ ਤੱਕ ਦੇਖਣ ਨੂੰ ਮਿਲ ਸਕਦੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network