ਪਰਮੀਸ਼ ਵਰਮਾ ਨਿੱਕੀ ਤੰਬੋਲੀ ਦੇ ਨਾਲ ਨਵੇਂ ਗੀਤ ‘ਚ ਆਉਣਗੇ ਨਜ਼ਰ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | January 11, 2022

ਪਰਮੀਸ਼ ਵਰਮਾ (Parmish Verma)  ਇੱਕ ਤੋਂ ਬਾਅਦ ਇੱਕ ਹਿੱਟ ਗੀਤ (Song) ਲੈ ਕੇ ਆ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਉਹ ਬਿੱਗ ਬੌਸ ਦੀ ਪ੍ਰਤੀਭਾਗੀ ਰਹੀ ਨਿੱਕੀ ਤੰਬੋਲੀ ਦੇ ਨਾਲ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਪਰਮੀਸ਼ ਵਰਮਾ ਨੇ ਲਿਖਿਆ ਕਿ ‘ਜਿਵੇਂ ਪੀ ਨਟ ਬਟਰ ਅਤੇ ਜੈਲੀ’ ਜਲਦ ਆ ਰਹੇ ਹਾਂ’।

parmish verma image From instagram

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੇ ਬੰਗਲੇ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

ਇਸ ਤੋਂ ਲੱਗ ਰਿਹਾ ਹੈ ਕਿ ਪਰਮੀਸ਼ ਵਰਮਾ ਜਲਦ ਹੀ ਨਿੱਕੀ ਤੰਬੋਲੀ ਦੇ ਨਾਲ ਗੀਤ ਲੈ ਕੇ ਆ ਰਹੇ ਹਨ । ਇਸ ਦੇ ਨਾਲ ਹੀ ਆਵਾਜ਼ਾਂ ਹੋਣਗੀਆਂ ਅਫਸਾਨਾ ਖ਼ਾਨ ਅਤੇ ਸਾਜ ਦੀਆਂ । ਮਿਊਜ਼ਿਕ ਹੋਵੇਗਾ ਸ਼ੈਵੀ ਬੀਟਸ ਦਾ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਰਮੀਸ਼ ਵਰਮਾ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।

ਪਰਮੀਸ਼ ਵਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਬੇ ਅਦਾਕਾਰਾੀ ਦੇ ਖੇਤਰ ‘ਚ ਵੀ ਹੱਥ ਅਜ਼ਮਾਇਆ ਹੈ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਹੁਣ ਤੱਕ ਉਹ ਰੌਕੀ ਮੈਂਟਲ, ਸਿੰਘਮ, ਜਿੰਦੇ ਮੇਰੀਏ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ ।

 

View this post on Instagram

 

A post shared by Nikki Tamboli (@nikki_tamboli)

You may also like