ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਦੇ ਲਈ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਬਰਥਡੇਅ ਵਿਸ਼, ਭਵਿੱਖ ‘ਚ ਅੰਬਰ ਵਰਗੀਆਂ ਪੰਜ ਧੀਆਂ ਚਾਹੁੰਦੇ ਨੇ ਪਰਮੀਸ਼

written by Lajwinder kaur | November 03, 2020

ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਡਾਇਰੈਕਟਰ, ਐਕਟਰ ਅਤੇ ਸਿੰਗਰ ਪਰਮੀਸ਼ ਵਰਮਾ ਸ਼ੋਸ਼ਲ ਮੀਡੀਆ ‘ਤੇ ਅਕਸਰ ਹੀ ਬੱਚਿਆਂ ਨਾਲ ਪਿਆਰ ਜਤਾਉਂਦੇ ਰਹਿੰਦੇ ਹਨ । ਜ਼ਾਹਿਰ ਹੈ ਉਹਨਾਂ ਨੂੰ ਬੱਚਿਆਂ ਦੇ ਨਾਲ ਕਾਫੀ ਪਿਆਰ ਹੈ। ਪਰ ਆਪਣੀ ਭਤੀਜੀ ਅੰਬਰ ਨਾਲ ਪਰਮੀਸ਼ ਵਰਮਾ ਦਾ ਖਾਸ ਲਗਾਵ ਹੈ । ਉਹਨਾਂ ਦੇ ਇੰਸਟਾਗ੍ਰਾਮ ‘ਤੇ ਅੰਬਰ ਨਾਲ ਕਈ ਤਸਵੀਰਾਂ ਅਤੇ ਵੀਡੀਓਜ਼ ਮਿਲ ਜਾਣਗੀਆਂ।

amber with chachu parmish verma ਹੋਰ ਪੜ੍ਹੋ : ਦੇਖੋ ਗੁਰਬਾਜ਼ ਗਰੇਵਾਲ ਦੀ ਅਣਦੇਖੀਆਂ ਤਸਵੀਰਾਂ ਵਾਲਾ ਵੀਡੀਓ, ਕੁਝ ਹੀ ਸਮੇਂ ‘ਚ ਆਏ ਲੱਖਾਂ ਵਿਊਜ਼

ਅੱਜ ਪਰਮੀਸ਼ ਵਰਮਾ ਦੀ ਪਿਆਰੀ ਭਤੀਜੀ ਅੰਬਰ ਦਾ ਬਰਥਡੇਅ ਹੈ । ਜਿਸ ਲਈ ਉਨ੍ਹਾਂ ਨੇ ਪਿਆਰੀ ਜਿਹੀ ਪੋਸਟ ਪਾ ਕੇ ਬਰਥਡੇਅ ਵਿਸ਼ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘#HappyBirthday ਬੇਬੀ । ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ । ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦਾ ਹੈ ਕਿ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਲਿਆਉਣ ਲਈ ਕਿੰਨਾ ਸ਼ੁਕਰਗੁਜ਼ਾਰ ਹਾਂ #AmbarBambar’ । ਕੁਝ ਹੀ ਸਮੇਂ ‘ਚ ਦੋ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ ।

parmish verma wishe amber happy birthday

ਦੱਸ ਦਈਏ ਪਰਮੀਸ਼ ਵਰਮਾ ਨੇ ਪਿਛਲੇ ਸਾਲ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਕਾਫੀ ਮਹੱਤਵਪੂਰਨ ਸ਼ਬਦ ਲਿਖੇ ਸਨ । ਉਹਨਾਂ ਲਿਖਿਆ ਸੀ ਕਿ “ਮੈਂ ਅੰਬਰ ਨੂੰ ਕਾਨੂੰਨੀ ਤਰੀਕੇ ਨਾਲ ਗੋਦ ਲੈਣਾ ਲਈ ਕਾਗਜ਼ ਦਾਖਲ ਕਰਨਾ ਚਾਹੁੰਦਾ ਹਾਂ, ਨਹੀਂ ਤਾਂ  ਪਰਮਾਤਮਾ ਵਾਅਦਾ ਕਰਨ ਕਿ ਭਵਿੱਖ ‘ਚ ਉਹ ਮੈਨੂੰ ਅੰਬਰ ਵਰਗੀਆਂ ਪੰਜ ਧੀਆਂ ਦੀ ਦਾਤ ਬਖਸ਼ਣਗੇ”।

inside pic of parmish verma with niece amber

 

 

View this post on Instagram

 

I’m gonna File papers to Legally Adopt Amber... unless God himself promises me 5 Daughters like her in the Future ???

A post shared by ??????? ????? (@parmishverma) on

0 Comments
0

You may also like