ਜਦੋਂ ਸਟੇਜ 'ਤੇ ਇਸ ਬੱਚੇ ਨੇ ਦਿਖਾਇਆ ਆਪਣਾ ਜਲਵਾ ਤਾਂ ਪਰਮੀਸ਼ ਵਰਮਾ ਵੀ ਹੋਏ ਦੀਵਾਨੇ, ਦੇਖੋ ਵੀਡੀਓ

Written by  Aaseen Khan   |  February 25th 2019 11:54 AM  |  Updated: February 25th 2019 11:54 AM

ਜਦੋਂ ਸਟੇਜ 'ਤੇ ਇਸ ਬੱਚੇ ਨੇ ਦਿਖਾਇਆ ਆਪਣਾ ਜਲਵਾ ਤਾਂ ਪਰਮੀਸ਼ ਵਰਮਾ ਵੀ ਹੋਏ ਦੀਵਾਨੇ, ਦੇਖੋ ਵੀਡੀਓ

ਜਦੋਂ ਸਟੇਜ 'ਤੇ ਇਸ ਬੱਚੇ ਨੇ ਦਿਖਾਇਆ ਆਪਣਾ ਜਲਵਾ ਤਾਂ ਪਰਮੀਸ਼ ਵਰਮਾ ਵੀ ਹੋਏ ਦੀਵਾਨੇ, ਦੇਖੋ ਵੀਡੀਓ : ਪਰਮੀਸ਼ ਵਰਮਾ ਜਿਹੜੇ ਸ਼ੋਸ਼ਲ ਮੀਡੀਆ 'ਤੇ ਪੰਜਾਬੀ ਸਿਤਾਰਿਆਂ 'ਚੋਂ ਸਭ ਤੋਂ ਵੱਧ ਐਕਟਿਵ ਰਹਿਣ ਵਾਲੇ ਸਟਾਰ ਹਨ। ਆਪਣੇ ਫੈਨਜ਼ ਨਾਲ ਹਰ ਇੱਕ ਚੰਗਾ ਮਾੜਾ ਅਨੁਭਵ ਸਾਂਝਾ ਕਰਨ ਵਾਲੇ ਪਰਮੀਸ਼ ਵਰਮਾ ਬੱਚਿਆਂ ਨੂੰ ਕਿੰਨਾਂ ਪਿਆਰ ਕਰਦੇ ਹਨ ਇਹ ਤਾਂ ਕਿਸੇ ਤੋਂ ਸੀ ਛੁਪਿਆ ਨਹੀਂ ਹੈ। ਪਰਮੀਸ਼ ਵਰਮਾ ਨੇ ਇੱਕ ਹੋਰ ਵੀਡੀਓ ਸ਼ੇਅਰ ਕਿਤਾ ਹੈ ਜਿਸ 'ਚ ਪਰਮੀਸ਼ ਵਰਮਾ ਨੇ ਤਾਂ ਦਿਲ ਜਿੱਤਿਆ ਹੀ ਹੈ, ਪਰ ਸਟੇਜ ਤੇ ਉਹਨਾਂ ਦੇ ਨਾਲ ਨੱਚ ਰਹੇ ਛੋਟੇ ਜਿਹੇ ਬੱਚੇ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

 

View this post on Instagram

 

WAIT till the END for the DROP ! They don’t know how to Talk but they Know how to Dance. I won ?

A post shared by Parmish Verma (@parmishverma) on

ਪਰਮੀਸ਼ ਵਰਮਾ ਲਾਈਵ ਸ਼ੋਅ ਦੌਰਾਨ ਆਪਣੇ ਸੁਪਰਹਿੱਟ ਗੀਤ 'ਟੌਰ ਨਾਲ ਛੜਾ' 'ਤੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ ਕਿ ਅਚਾਨਕ ਹੀ ਪਰਮੀਸ਼ ਵਰਮਾ ਤੋਂ ਨਜ਼ਰਾਂ ਹਟਾ ਸਾਰੇ ਇਸ ਛੋਟੇ ਬੱਚੇ ਨੂੰ ਦੇਖਣ ਲੱਗਦੇ ਹਨ, ਅਤੇ ਪਰਮੀਸ਼ ਵਰਮਾ ਖੁਦ ਤਾੜੀਆਂ ਮਾਰ ਰਹੇ ਹਨ। ਮਾਰਨ ਵੀ ਕਿਉਂ ਨਾ ਇਹ ਬੱਚਾ ਡਾਂਸ ਵੀ ਕਾਫੀ ਖੂਬਸੂਰਤ ਕਰ ਰਿਹਾ ਹੈ। ਉਹਨਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਹੋਰ ਵੇਖੋ : ਰੁਬੀਨਾ ਤੇ ਨੀਰੂ ਬਾਜਵਾ ਦੀਆਂ ਅਦਾਵਾਂ ਨੇ ਮਚਾਈ ਧੂਮ, ਵੀਡੀਓ ਹੋਇਆ ਵਾਇਰਲ

ਦੱਸ ਦਈਏ ਪਰਮੀਸ਼ ਵਰਮਾ ਇਸ ਸਾਲ ਸਿਨੇਮਾ ਤੇ ਹੀ ਛਾਏ ਰਹਿਣ ਵਾਲੇ ਹਨ ਕਿਉਂਕਿ ਉਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਸੋਨਮ ਬਾਜਵਾ ਨਾਲ ਸਿੰਘਮ ਅਤੇ ਵਾਮੀਕਾ ਗੱਬੀ ਨਾਲ ਦਿੱਲ ਦੀਆਂ ਗੱਲਾਂ ਜਲਦ ਵੇਖਣ ਨੂੰ ਮਿਲਣਗੀਆਂ। ਇਸ ਤੋਂ ਇਲਾਵਾ ਉਹਨਾਂ ਇੱਕ ਹੋਰ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ ਜਿਸ ਦਾ ਨਾਮ ਹੈ, 'ਜਿੰਦੇ ਮੇਰੀਏ' ਫਿਲਮ 'ਚ ਸੋਨਮ ਬਾਜਵਾ ਪਰਮੀਸ਼ ਵਰਮਾ ਦੇ ਨਾਲ ਲੀਡ ਰੋਲ ਨਿਭਾਉਣਗੇ ਅਤੇ ਪੰਕਜ ਬੱਤਰਾ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਫਿਲਮ 25 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network