ਗਾਇਕਾ ਪਰਵੀਨ ਭਾਰਟਾ ਨੇ ਸਰੋਤਿਆਂ ਲਈ ਸਾਂਝਾ ਕੀਤਾ ਵੀਡੀਓ

Written by  Shaminder   |  September 27th 2019 03:52 PM  |  Updated: September 27th 2019 03:53 PM

ਗਾਇਕਾ ਪਰਵੀਨ ਭਾਰਟਾ ਨੇ ਸਰੋਤਿਆਂ ਲਈ ਸਾਂਝਾ ਕੀਤਾ ਵੀਡੀਓ

ਗਾਇਕਾ ਪਰਵੀਨ ਭਾਰਟਾ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਇੱਕ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਨੇ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਇਹ ਮੇਰਾ ਮਨਪਸੰਦ ਗੀਤ ਹੈ,ਨਿੱਕੀ ਜਿਹੀ ਕੋਸ਼ਿਸ਼ ਕੀਤੀ ਜੇ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ"। ਪਰਵੀਨ ਭਾਰਟਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

ਹੋਰ ਵੇਖੋ: ਪਰਵੀਨ ਭਾਰਟਾ ਲੰਬਾ ਅਰਸਾ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਕਿਉਂ ਰਹੇ ਦੂਰ,ਜਾਣੋਂ ਪੂਰੀ ਕਹਾਣੀ

ਉਨ੍ਹਾਂ ਨੇ ਹਰ ਗਾਇਕ ਨਾਲ ਗਾਣੇ ਗਾਏ ਹਨ । ਇੱਕ ਸਮਾਂ ਅਜਿਹਾ ਵੀ ਸੀ ਜਦੋਂ ਇਸ ਖੇਤਰ 'ਚ ਆਪਣਾ ਨਾਂਅ ਬਨਾਉਣ ਲਈ ਪਰਿਵਾਰ ਵਾਲਿਆਂ ਦੇ ਵਿਰੋਧ ਤੱਕ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇੱਕ ਲੰਬਾ ਅਰਸਾ ਉਨ੍ਹਾਂ ਦੇ ਚਾਚਾ ਜੀ ਨੇ ਉਨ੍ਹਾਂ ਨਾਲ ਗੱਲਬਾਤ ਤੱਕ ਨਹੀਂ ਸੀ ਕੀਤੀ ।ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਨਾਮ ਕਮਾਇਆ ।

parveen bharta के लिए इमेज परिणाम

ਇਸ ਤੋਂ ਬਾਅਦ ਉਨ੍ਹਾਂ ਨੇ ਕਈ ਗਾਇਕਾਂ ਨਾਲ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ । ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨੇ ਗਾਇਕੀ ਤੋਂ ਦੂਰੀ ਬਣਾ ਲਈ ਸੀ ਕਿਉਂਕਿ ਉਨ੍ਹਾਂ ਦਾ ਵਿਆਹ ਹੋ ਗਿਆ ਸੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਲੰਮਾ ਸਮਾਂ ਗੀਤਾਂ ਤੋਂ ਦੂਰੀ ਬਣਾਈ ਰੱਖੀ । ਪਰ ਹੁਣ ਉਹ ਪਿਛਲੇ ਕਈ ਮਹੀਨਿਆਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਸੋਸ਼ਲ ਮੀਡੀਆ 'ਤੇ ਵੀ ਅਕਸਰ ਆਪਣੀਆਂ ਤਸਵੀਰਾਂ 'ਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network