ਜ਼ੋਰਾ ਰੰਧਾਵਾ ਦਾ 'ਪਟਾਕੇ' ਗੀਤ ਹੋਇਆ ਰਿਲੀਜ਼,ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

written by Shaminder | July 03, 2019

ਲੰਬੇ ਸਮੇਂ ਬਾਅਦ ਜ਼ੋਰਾ ਰੰਧਾਵਾ ਆਪਣੇ ਨਵੇਂ ਗੀਤ 'ਪਟਾਕੇ' ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾ ਰਹੇ ਹਨ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਡਾਕਟਰ ਜ਼ੀਉਸ ਨੇ ਦਿੱਤਾ ਹੈ ।ਗੀਤ ਦੇ ਬੋਲ ਬੱਲੀ ਜੇਠੂਵਾਲ ਨੇ ਲਿਖੇ ਹਨ । ਇਸ ਗੀਤ ਦਾ ਵੀਡੀਓ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ । ਹੋਰ ਵੇਖੋ : ਜ਼ੋਰਾ ਰੰਧਾਵਾ ਨੇ ਅਜਮੇਰ ਸ਼ਰੀਫ ‘ਚ ਚੜਾਈ ਚਾਦਰ,ਅਕੀਦਤ ਦੇ ਫੁੱਲ ਕੀਤੇ ਭੇਂਟ ਇਸ ਗੀਤ 'ਚ ਪ੍ਰੇਮੀ ਜੋ ਕਿ ਇੱਕ ਕੁੜੀ ਨੂੰ ਚਾਹੁੰਦਾ ਹੈ ਕਹਿ ਰਿਹਾ ਹੈ ਕਿ ਉਸ ਦੇ ਨਾਲ ਦੋਸਤੀ ਕਰ ਲਵੇ ਅਤੇ ਜੇ ਕੋਈ ਉਸ ਨੂੰ ਪ੍ਰੇਸ਼ਾਨ ਕਰੇਗਾ ਤਾਂ ਉਹ ਉਸ ਨੂੰ ਸਬਕ ਸਿਖਾ ਦੇਵੇਗਾ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । https://www.instagram.com/p/By2ZPzWhUv5/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜ਼ੋਰਾ ਰੰਧਾਵਾ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਨ੍ਹਾਂ 'ਚ ਵੰਡਰਲੈਂਡ,ਇੱਕ ਇੰਚ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਹ ਗੀਤ ਅੱਜ ਵੀ ਸਰੋਤਿਆਂ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਹਨ ।    

0 Comments
0

You may also like