ਸੁਸ਼ਮਿਤਾ ਸੇਨ ਅਤੇ ਰੋਹਮਨ ਦਾ ਪੈਚ ਅੱਪ? ਬ੍ਰੇਕਅੱਪ ਤੋਂ ਬਾਅਦ ਪਹਿਲੀ ਵਾਰ ਇਕੱਠੇ ਆਏ ਨਜ਼ਰ

written by Lajwinder kaur | March 22, 2022

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ Sushmita Sen ਅਤੇ ਉਨ੍ਹਾਂ ਦੇ ਸਾਬਕਾ ਬੁਆਏਫ੍ਰੈਂਡ ਰੋਹਮਨ ਸ਼ਾਲ ਬ੍ਰੇਕਅੱਪ ਤੋਂ ਬਾਅਦ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ। ਦਸੰਬਰ 'ਚ ਦੋਵੇਂ ਨੇ ਵੱਖ ਹੋ ਗਏ, ਜਿਸ ਤੋਂ ਬਾਅਦ ਹੁਣ ਦੋਵੇਂ ਮੁੰਬਈ 'ਚ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ। ਸੁਸ਼ਮਿਤਾ ਸੇਨ ਦੀ ਛੋਟੀ ਬੇਟੀ ਅਲੀਸ਼ਾ ਸੇਨ ਵੀ ਉਨ੍ਹਾਂ ਨਾਲ ਨਜ਼ਰ ਆਈ। ਇੰਟਰਨੈੱਟ 'ਤੇ ਸੁਸ਼ਮਿਤਾ ਸੇਨ, ਰੋਹਮਨ ਸ਼ਾਲ ਅਤੇ ਅਲੀਸ਼ਾ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ :  ਗਿੱਪੀ ਗਰੇਵਾਲ ਨੇ ਆਪਣੇ ਭਰਾ ਸਿੱਪੀ ਗਰੇਵਾਲ ਤੇ ਗੁਰਦਾਸ ਮਾਨ ਦੇ ਨਾਲ ਸਾਂਝਾ ਕੀਤਾ ਇਹ ਖ਼ੂਬਸੂਰਤ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Sushmita Sen confirms break up with Rohman Shawl

ਦੱਸ ਦਈਏ ਸੁਸ਼ਮਿਤਾ ਸੇਨ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਨੂੰ ਲੈ ਕੇ ਸੁਰਖੀਆਂ 'ਚ ਰਹੀ। ਸੁਸ਼ਮਿਤਾ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਪੋਸਟ ਰਾਹੀਂ ਰੋਹਮਨ ਤੋਂ ਵੱਖ ਹੋਣ ਦਾ ਐਲਾਨ ਕੀਤਾ। ਹਾਲਾਂਕਿ, ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹਨ ਅਤੇ ਇਹ ਸੋਚਣ ਲਈ ਮਜਬੂਰ ਹਨ ਕਿ ਕੀ ਸੁਸ਼ਮਿਤਾ ਦਾ ਸੱਚਮੁੱਚ ਬ੍ਰੇਕਅੱਪ ਹੋ ਗਿਆ ਹੈ ਜਾਂ ਨਹੀਂ। ਦਰਅਸਲ, ਬਾਲੀਵੁੱਡ ਫੋਟੋਗ੍ਰਾਫਰ ਵੈਰਲ ਭਿਯਾਨੀ ਦੇ ਪੇਜ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਸੁਸ਼ਮਿਤਾ ਅਤੇ ਰੋਹਮਨ ਇਕੱਠੇ ਨਜ਼ਰ ਆ ਰਹੇ ਹਨ।

Sushmita SenRohan Shawl

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੁਸ਼ਮਿਤਾ ਅਤੇ ਰੋਹਮਨ ਇਕ ਰੈਸਟੋਰੈਂਟ ਤੋਂ ਬਾਹਰ ਨਿਕਲ ਰਹੇ ਹਨ ਤਾਂ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। ਸੁਸ਼ਮਿਤਾ ਦੇ ਪ੍ਰਸ਼ੰਸਕ ਉਸ ਨਾਲ ਸੈਲਫੀ ਲੈਣ ਲੱਗ ਪਏ ਅਤੇ ਅਦਾਕਾਰਾ ਆਪਣੇ ਪ੍ਰਸ਼ੰਸਕਾਂ ਨਾਲ ਫੋਟੋਆਂ ਵੀ ਖਿਚਵਾਈ। ਸੁਸ਼ਮਿਤਾ ਆਪਣੇ ਪ੍ਰਸ਼ੰਸਕਾਂ ਨਾਲ ਫੋਟੋਆਂ ਖਿਚਵਾਉਣ 'ਚ ਰੁੱਝੀ ਹੋਈ ਹੈ ਪਰ ਰੋਹਮਨ ਉਸ ਨੂੰ ਭੀੜ ਤੋਂ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰੋਹਮਨ ਦੋਵੇਂ ਹੱਥਾਂ ਨਾਲ ਅਦਾਕਾਰਾ ਦੀ ਰੱਖਿਆ ਕਰ ਰਹੇ ਹਨ। ਪ੍ਰਸ਼ੰਸਕ ਨੂੰ ਦੋਵਾਂ ਦਾ ਇਹ ਕਿਊਟ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਵਰੁਣ ਧਵਨ ਨੇ ਫਰਸਟ ਵੈਡਿੰਗ ਐਨੀਵਰਸਰੀ ਮੌਕੇ ‘ਤੇ ਪਤਨੀ ਨਤਾਸ਼ਾ ਦਲਾਲ ਦੇ ਨਾਲ ਸ਼ੇਅਰ ਕੀਤੀਆਂ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

ਮਿਸ ਯੂਨੀਵਰਸ ਹੋਣ ਤੋਂ ਇਲਾਵਾ ਸੁਸ਼ਮਿਤਾ ਸੇਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵੀ ਹੈ। ਸੁਸ਼ਮਿਤਾ ਸੇਨ ਨੇ ਬਾਲੀਵੁੱਡ ਦੀਆਂ ਕੁਝ ਬਿਹਤਰੀਨ ਫਿਲਮਾਂ 'ਚ ਕੰਮ ਕੀਤਾ ਹੈ। ਹਾਲਾਂਕਿ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਚੱਲ ਰਹੀ ਹੈ ਪਰ ਅਦਾਕਾਰਾ ਨੇ ਓਟੀਟੀ 'ਤੇ ਵੈੱਬ ਸੀਰੀਜ਼ 'ਆਰਿਆ' ਨਾਲ ਜ਼ਬਰਦਸਤ ਵਾਪਸੀ ਕੀਤੀ ਹੈ। ਆਰਿਆ ਦੀ ਸਫ਼ਲਤਾ ਤੋਂ ਬਾਅਦ ਹਾਲ ਹੀ 'ਚ ਆਰਿਆ 2 ਰਿਲੀਜ਼ ਹੋਈ, ਜਿਸ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ।

 

 

View this post on Instagram

 

A post shared by Viral Bhayani (@viralbhayani)

You may also like