ਅਦਾਕਾਰ ਪਵਨ ਸਿੰਘ ਨੇ ਰਾਖੀ ਸਾਵੰਤ ਨਾਲ ਕੀਤੀ ਅਜਿਹੀ ਹਰਕਤ ਤਾਂ ਵਾਇਰਲ ਹੋ ਗਈ ਹਰ ਪਾਸੇ ਵੀਡੀਓ 

Written by  Rupinder Kaler   |  August 17th 2019 11:18 AM  |  Updated: August 17th 2019 11:18 AM

ਅਦਾਕਾਰ ਪਵਨ ਸਿੰਘ ਨੇ ਰਾਖੀ ਸਾਵੰਤ ਨਾਲ ਕੀਤੀ ਅਜਿਹੀ ਹਰਕਤ ਤਾਂ ਵਾਇਰਲ ਹੋ ਗਈ ਹਰ ਪਾਸੇ ਵੀਡੀਓ 

ਰਾਖੀ ਸਾਵੰਤ ਏਨੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਉਸ ਦੇ ਵਿਆਹ ਦੀਆਂ ਤਸਵੀਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ, ਪਰ ਇਹਨਾਂ ਤਸਵੀਰਾਂ ਵਿੱਚ ਰਾਖੀ ਦਾ ਪਤੀ ਕਿਤੇ ਵੀ ਨਜ਼ਰ ਨਹੀਂ ਆ ਰਿਹਾ । ਰਾਖੀ ਦੇ ਹਨੀਮੂਨ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ । ਇਸ ਦੇ ਬਾਵਜੂਦ ਰਾਖੀ ਦਾ ਪਤੀ ਸਾਹਮਣੇ ਨਹੀਂ ਆਇਆ ।

https://www.instagram.com/p/B1LbLh8nJHj/

ਰਾਖੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਮੀਡੀਆ ਵਿੱਚ ਨਹੀਂ ਆਉਣਾ ਚਾਹੁੰਦਾ । ਇਸ ਸਭ ਦੇ ਚਲਦੇ ਰਾਖੀ ਦਾ ਇੱਕ ਹੋਰ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਭੋਜਪੁਰੀ ਸੁਪਰਸਟਾਰ ਪਵਨ ਸਿੰਘ ਰਾਖੀ ਨਾਲ ਅਜੀਬੋਗਰੀਬ ਹਰਕਤ ਕਰਦੇ ਹੋਏ ਨਜ਼ਰ ਆ ਰਹੇ ਹਨ, ਤੇ ਰਾਖੀ ਉਸ ਨੂੰ ਰੋਕਦੀ ਹੋਈ ਨਜ਼ਰ ਆ ਰਹੀ ਹੈ । ਇਹ ਵੀਡੀਓ ਕਾਫੀ ਪੁਰਾਣਾ ਹੈ ਪਰ ਇਹ ਵਾਇਰਲ ਉਦੋਂ ਹੋ ਰਿਹਾ ਹੈ ਜਦੋਂ ਰਾਖੀ ਦੇ ਵਿਆਹ ਦੀਆਂ ਖ਼ਬਰਾਂ ਹਰ ਪਾਸੇ ਫੈਲ ਰਹੀਆਂ ਹਨ ।

https://www.instagram.com/p/B0xXWXCHvub/

ਇਹ ਵੀਡੀਓ ਇੱਕ ਫ਼ਿਲਮ ਦੇ ਗਾਣੇ ਦਾ ਹੈ । ਇਸ ਗਾਣੇ ਵਿੱਚ ਪਵਨ ਸਿੰਘ ਨੇ ਰਾਖੀ ਦੇ ਕਰੀਬ ਆਉਣਾ ਸੀ ਪਰ ਇਸੇ ਦੌਰਾਨ ਪਵਨ ਸਿੰਘ ਰਾਖੀ ਨੂੰ ਗਲਤੀ ਨਾਲ ਕਿਸ ਕਰਨ ਦੀ ਕੋਸ਼ਿਸ ਕਰਦੇ ਹਨ । ਰਾਖੀ ਪਵਨ ਸਿੰਘ ਨੂੰ ਤੁਰੰਤ ਰੋਕਦੀ ਹੈ ਤੇ ਗਾਣਾ ਅੱਧ ਵਿਚਾਲੇ ਹੀ ਰੁਕ ਜਾਂਦਾ ਹੈ । ਪਵਨ ਸਿੰਘ ਦੇ ਇਸ ਕਾਰਨਾਮੇ ਕਰਕੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

https://www.instagram.com/p/BnS9OqblI7a/?utm_source=ig_embed&utm_campaign=embed_video_watch_again


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network