ਪਾਇਲ ਰਾਜਪੂਤ ਨੇ ਆਪਣੇ ਹੀ ਅੰਦਾਜ਼ 'ਚ ਕੀਤੀ ਕ੍ਰਿਸਮਸ ਮਨਾਉਣ ਦੀ ਤਿਆਰੀ ,ਵੇਖੋ ਵੀਡਿਓ 

Written by  Shaminder   |  December 21st 2018 03:05 PM  |  Updated: December 21st 2018 03:05 PM

ਪਾਇਲ ਰਾਜਪੂਤ ਨੇ ਆਪਣੇ ਹੀ ਅੰਦਾਜ਼ 'ਚ ਕੀਤੀ ਕ੍ਰਿਸਮਸ ਮਨਾਉਣ ਦੀ ਤਿਆਰੀ ,ਵੇਖੋ ਵੀਡਿਓ 

ਅਦਾਕਾਰਾ ਪਾਇਲ ਰਾਜਪੂਤ ਕ੍ਰਿਸਮਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਅਤੇ ਉਨ੍ਹਾਂ ਨੇ ਇਸ ਲਈ ਤਿਆਰੀ ਵੀ ਕਰ ਲਈ ਹੈ ।ਕ੍ਰਿਸਮਸ ਦਾ ਤਿਉਹਾਰ ਪੱਚੀ ਦਸੰਬਰ ਨੂੰ ਮਨਾਇਆ ਜਾ ਰਿਹਾ ਹੈ ਪਰ ਪਾਇਲ ਨੇ ਇਸ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਬਕਾਇਦਾ ਆਪਣੇ ਮੋਬਾਇਲ 'ਤੇ ਫਿਲਟਰ ਵੀ ਲਗਾਇਆ ਹੈ । ਉਂਝ ਤਾਂ ਇਹ ਤਿਉਹਾਰ ਵਿਦੇਸ਼ 'ਚ ਹੀ ਮਨਾਇਆ ਜਾਂਦਾ ਹੈ ਪਰ ਭਾਰਤ 'ਚ ਵੀ ਇਸ ਤਿਉਹਾਰ ਨੂੰ ਬੜੇ ਹੀ ਜੋਸ਼ ਖਰੋਸ਼ ਨਾਲ ਮਨਾਇਆ ਜਾਂਦਾ ਹੈ ।

ਹੋਰ ਵੇਖੋ : ਦੁਕਾਨਦਾਰ ਨੇ ਐਕਟਰੈੱਸ ਪਾਇਲ ਰਾਜਪੂਤ ਦੇ ਕਢਵਾਏ ਤਰਲੇ, ਦੇਖੋ ਵੀਡਿਓ 

https://www.instagram.com/p/BrpBRwqlTs0/

ਇਸ ਤਿਉਹਾਰ ਨੂੰ ਲੈ ਕੇ ਪਾਇਲ ਰਾਜਪੂਤ ਨੇ  ਤਿਆਰੀ ਸ਼ੁਰੂ ਕਰ ਦਿੱਤੀ ਹੈ । ਪਾਇਲ ਰਾਜਪੂਤ ਇੱਕ ਅਜਿਹੀ ਅਦਾਕਾਰਾ ਹੈ ਜਿਸ ਨੇ ਹਿੰਦੀ ਟੀਵੀ ਇੰਡਸਟਰੀ 'ਚ ਕਾਫੀ ਨਾਂਅ ਕਮਾਇਆ ਹੈ । ਉਨ੍ਹਾਂ ਨੇ ਵੱਖ ਵੱਖ ਟੀਵੀ ਚੈਨਲਾਂ ਤੇ ਆਉਣ ਵਾਲੇ ਕਈ ਸੀਰੀਅਲਸ 'ਚ ਕੰਮ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਨਿੰਜਾ ਦੇ ਨਾਲ ਪਹਿਲੀ ਪੰਜਾਬੀ ਫਿਲਮ 'ਚ ਕੰਮ ਕੀਤਾ ਸੀ ।

payal rajput payal rajput

ਇਸ ਫਿਲਮ 'ਚ ਉਨ੍ਹਾਂ ਨੇ ਕਾਇਨਾਤ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ੈਰੀ ਮਾਨ ਦੇ ਨਾਲ ਹਾਲ 'ਚ ਹੀ ਰਿਲੀਜ਼ ਹੋਈ ਫਿਲਮ ਮੈਰਿਜ ਪੈਲੇਸ 'ਚ ਵੀ ਕੰਮ ਕੀਤਾ ਹੈ । ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network