ਅਦਾਕਾਰਾ ਪਾਇਲ ਰੋਹਤਗੀ ਦੇ ਯੈੱਸ ਬੈਂਕ ’ਚ ਫਸੇ ਦੋ ਕਰੋੜ, ਕੈਂਸਰ ਨਾਲ ਪੀੜਤ ਪਿਤਾ ਦਾ ਨਹੀਂ ਹੋ ਰਿਹਾ ਇਲਾਜ਼

written by Rupinder Kaler | March 06, 2020

ਆਰਬੀਆਈ ਦੇ ਐਲਾਨ ਤੋਂ ਬਾਅਦ ਦੇਸ਼ ਭਰ ਵਿੱਚ ਯੈੱਸ ਬੈਂਕ ਦੇ ਲੱਖਾਂ ਖਾਤਾਧਾਰਕ ਮੁਸੀਬਤ ਵਿੱਚ ਫਸ ਗਏ ਹਨ। ਇਸ ਸਭ ਦੇ ਚਲਦੇ ਅਦਾਕਾਰਾ ਪਾਇਲ ਰੋਹਤਗੀ ਦੇ ਪਿਤਾ ਸ਼ਸ਼ਾਂਕ ਰੋਹਤਗੀ ਮੁਸੀਬਤ ਵਿੱਚ ਫਸ ਗਏ ਹਨ । ਉਹਨਾਂ ਦੇ ਯੈੱਸ ਬੈਂਕ ਦੀ ਬ੍ਰਾਂਚ ਵਿੱਚ ਤਕਰੀਬਨ ਦੋ ਕਰੋੜ ਰੁਪਏ ਫਸ ਗਏ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਇਲ ਨੇ ਦੱਸਿਆ ਕਿ ਉਸ ਦੇ ਪਿਤਾ ਨੇ 11 ਸਾਲ ਪਹਿਲਾਂ ਗੁੜਗਾਓ 'ਚ ਯੈੱਸ ਬੈਂਕ ਵਿੱਚ ਅਕਾਉਂਟ ਖੁੱਲ੍ਹਵਾਇਆ ਸੀ ਤੇ ਬਾਅਦ ਵਿੱਚ ਇਸ ਨੂੰ ਅਹਿਮਦਾਬਾਦ 'ਚ ਟ੍ਰਾਂਸਫਰ ਕਰਵਾ ਲਿਆ ਸੀ।

https://www.instagram.com/p/B9Yz6IegVQF/

70 ਸਾਲ ਦੇ ਸ਼ਸ਼ਾਂਕ ਰੋਹਤਗੀ ਕੈਂਸਰ ਵਰਗੀ ਬਿਮਾਰੀ ਨਾਲ ਜੂਝ ਰਹੇ ਹਨ । ਪਾਇਲ ਨੇ ਦੱਸਿਆ ਕਿ ਯੈੱਸ ਬੈਂਕ ਦੀ ਖ਼ਬਰ ਸੁਣਨ ਤੋਂ ਬਾਅਦ ਹੋਰ ਜ਼ਿਆਦਾ ਨਿਰਾਸ਼ ਹੋ ਗਏ ਹਨ ਜਿਸ ਦਾ ਅਸਰ ਉਹਨਾਂ ਦੀ ਸਿਹਤ ਤੇ ਵੀ ਦਿਖਾਈ ਦੇ ਰਿਹਾ ਹੈ । ਉਹਨਾਂ ਨੇ ਦੱਸਿਆ ਕਿ ਇਸ ਸੰਕਟ ਕਰਕੇ ਉਹਨਾਂ ਨੂੰ ਇਲਾਜ਼ ਕਰਵਾਉਣਾ ਔਖਾ ਹੋ ਗਿਆ ਹੈ ।

ਯੈੱਸ ਬੈਂਕ ਦੇ ਸੰਕਟ ਦੀ ਖ਼ਬਰ ਤੋਂ ਬਾਅਦ ਪਾਇਲ ਨੇ ਕੱਲ੍ਹ ਸ਼ਾਮ ਆਪਣੇ ਪਿਤਾ ਦੇ ਪੈਸੇ ਦੇ ਫਸਣ ਦੇ ਸੰਬੰਧ ਵਿੱਚ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਉਸਨੇ ਗ੍ਰਹਿ ਮੰਤਰਾਲੇ ਨੂੰ ਪ੍ਰਧਾਨ ਮੰਤਰੀ ਦਫਤਰ ਨੂੰ ਵੀ ਟੈਗ ਕੀਤਾ ਸੀ ਤੇ ਦੋਵਾਂ ਦੀ ਮਦਦ ਕਰਨ ਦੀ ਅਪੀਲ ਕੀਤੀ।

https://www.instagram.com/p/B9BuPjBgyqj/

You may also like