ਸਿੱਧੂ ਮੂਸੇਵਾਲਾ ਨਾਲ ਪੰਗੇ ਲੈਣੋਂ ਨਹੀਂ ਟਲ ਰਹੀ ਪਾਇਲ ਰੋਹਾਤਗੀ, ਨਵੀਂ ਵੀਡੀਓ ’ਚ ਸਿੱਧੂ ਬਾਰੇ ਕਹੀ ਵੱਡੀ ਗੱਲ

written by Rupinder Kaler | January 06, 2021

ਸਿੱਧੂ ਮੂਸੇਵਾਲਾ ਤੇ ਪਾਇਲ ਰੋਹਾਤਗੀ ਦਾ ਸੋਸ਼ਲ ਮੀਡੀਆ ’ਤੇ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਪਾਇਲ ਸਿੱਧੂ ਤੇ ਲਗਾਤਾਰ ਮਾੜੀਆਂ ਟਿੱਪਣੀਆਂ ਕਰ ਰਹੀ ਹੈ । ਹਾਲ ਹੀ ਵਿੱਚ ਉਸ ਨੇ ਸਿੱਧੂ ਦੇ ਖਿਲਾਫ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਪਾਇਲ ਨੇ ਕਿਹਾ ਕਿ ‘ਉਹ ਸਿੱਧੂ ਮੂਸੇਵਾਲਾ ਨੂੰ ਮਿਲਣ ਨਹੀਂ ਆਵੇਗੀ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਤੋਂ ਲਾਈਵ ਹੋ ਕੇ ਕਿਹਾ ਸੀ ਕਿ ਉਹ ਖੇਤੀ ਕਾਨੂੰਨ ਸੰਬੰਧੀ ਪਾਇਲ ਰੋਹਾਤਗੀ ਦੇ ਭੂਲੇਖੇ ਦੂਰ ਕਰਨ ਲਈ ਤਿਆਰ ਹੈ ।

payal-rohatgi

 

ਹੋਰ ਪੜ੍ਹੋ :

sidhu

ਜਿਸ ਲਈ ਉਹ ਉਸ ਦੇ ਸਾਹਮਣੇ ਆ ਕੇ ਗੱਲ ਕਰੇ। ਇਸ ਦਾ ਜਵਾਬ ਦੇਣ ਲਈ ਹੁਣ ਪਾਇਲ ਨੇ ਆਪਣੀ ਨਵੀਂ ਵੀਡੀਓ ਸਾਂਝੀ ਕੀਤੀ ਹੈ । ਜਿਸ ਵਿੱਚ ਉਸ ਨੇ ਕਿਹਾ ਹੈ ਕਿਹਾ ਕਿ ਉਹ ਸਿੱਧੂ ਨੂੰ ਮਿਲਣ ਨਹੀਂ ਆਵੇਗੀ। ਇਸ ਦੇ ਨਾਲ ਹੀ ਉਸ ਨੇ ਸਿੱਧੂ ਮੂਸੇਵਾਲਾ ਨੂੰ ਫਿਰ ਤੋਂ ਖੇਤੀ ਕਾਨੂੰਨ ਪੜ੍ਹਨ ਦੀ ਸਲਾਹ ਦਿੱਤੀ।

payal-rohatgi

ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਾ ਤੇ ਦਿਲਜੀਤ ਦੀ ਟਵਿੱਟਰ ਵਾਰ ਆਏ ਦਿਨ ਵੇਖਣ ਨੂੰ ਮਿਲਦੀ ਹੈ। ਉਸੇ ਤਰ੍ਹਾਂ ਪਾਇਲ ਤੇ ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ 'ਤੇ ਵੀਡੀਓ ਰਾਹੀਂ ਇਕ ਦੂਸਰੇ ਨੂੰ ਜਵਾਬ ਦੇ ਰਹੇ ਹਨ।

 

View this post on Instagram

 

A post shared by Team Payal Rohatgi (@payalrohatgi)

0 Comments
0

You may also like