‘ਧਾਕੜ’ ਕਲੈਕਸ਼ਨ 'ਤੇ ਪਾਇਲ ਰੋਹਤਗੀ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ਼, ਮੁਨੱਵਰ ਫਾਰੂਕੀ ਨੂੰ ਵੀ ਲਿਆ ਲੰਬੇ ਹੱਥੀ

written by Lajwinder kaur | May 23, 2022

ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਧਾਕੜ' ਨੂੰ ਲੈ ਕੇ ਸੁਰਖੀਆਂ 'ਚ ਹੈ। ਕੰਗਨਾ ਦੇ ਨਾਲ ਫ਼ਿਲਮ 'ਚ ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਵੀ ਅਹਿਮ ਭੂਮਿਕਾਵਾਂ 'ਚ ਹਨ।

ਹੋਰ ਪੜ੍ਹੋ : ਇੰਤਜ਼ਾਰ ਹੋਇਆ ਖਤਮ, ਜਾਣੋ ਗੁਰਨਾਮ ਭੁੱਲਰ ਤੇ ਤਾਨੀਆ ਸਟਾਰਰ ‘ਲੇਖ਼’ ਕਿਹੜੇ OTT ਪਲੇਟਫਾਰਮ ‘ਤੇ ਹੋ ਰਹੀ ਹੈ ਸਟ੍ਰੀਮ

‘Karma’: Payal Rohatgi takes a dig at Kangana Ranaut's latest flop ‘Dhaakad’; drags in Lock Upp winner Munawar Faruqui

ਫ਼ਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਰਹੀ ਹੈ, ਜਿਸ ਕਾਰਨ ਅਦਾਕਾਰਾ ਪਾਇਲ ਰੋਹਤਗੀ ਨੇ ਕੰਗਣਾ 'ਤੇ ਨਿਸ਼ਾਨਾ ਸਾਧਿਆ ਹੈ। ਪਾਇਲ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਾਕ-ਅੱਪ ਦੇ ਜੇਤੂ ਮੁਨੱਵਰ ਫਾਰੂਕੀ 'ਤੇ ਵੀ ਚੁਟਕੀ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਨੇ ਲਾਕ ਅੱਪ ਨੂੰ ਹੋਸਟ ਕੀਤਾ ਸੀ ਅਤੇ ਮੁਨੱਵਰ ਇਸ ਸ਼ੋਅ ਦਾ ਵਿਜੇਤਾ ਸੀ।

‘Karma’: Payal Rohatgi takes a dig at Kangana Ranaut's latest flop ‘Dhaakad’; drags in Lock Upp winner Munawar Faruqui

ਕੰਗਨਾ ਰਣੌਤ ਦੀ 'ਧਾਕੜ' ਨੂੰ ਸਿਨੇਮਾਘਰਾਂ 'ਚ ਉਮੀਦ ਮੁਤਾਬਕ ਹੁੰਗਾਰਾ ਨਹੀਂ ਮਿਲਿਆ, ਜਿਸ ਕਾਰਨ ਇਹ ਫ਼ਿਲਮ ਬਾਕਸ ਆਫਿਸ 'ਤੇ ਫਲਾਪ ਸਾਬਿਤ ਹੋਈ ਹੈ। ਅਜਿਹੇ 'ਚ ਪਾਇਲ ਰੋਹਤਗੀ ਨੇ ਸੋਸ਼ਲ ਮੀਡੀਆ 'ਤੇ ਤਾਅਣੇ ਮਾਰੇ ਹੋਇਆ ਲਿਖਿਆ, 'ਦੁੱਖਦ, ਸਭ ਕਰਮਾਂ ਦਾ ਫਲ ਹੈ। ਜਿਸ ਨੂੰ 18 ਲੱਖ ਵੋਟਾਂ ਮਿਲੇ, ਨਾ ਉਸਨੇ ਫ਼ਿਲਮ ਦਾ ਪ੍ਰਮੋਸ਼ਨ ਕੀਤਾ ਅਤੇ ਨਾ ਉਸਦੇ ਨਕਲੀ ਵੋਟਰਾਂ ਨੇ ਫ਼ਿਲਮ ਦੇਖਣ ਗਏ। ਸੀਤਾ ਮਾਂ ਤੇ ਫ਼ਿਲਮ ਬਨਾਣੇ ਵਾਲੀ ਹੈ ਅਤੇ ਉਸ ‘ਚ ਸੀਤਾ ਮਾਂ ਦਾ ਮਜ਼ਾਕ ਉਡਾਨੇ ਵਾਲੇ ਕੋ ਸ਼ਾਇਦ ਰੋਲ ਵੀ ਦੇਵੇਗੀ, ਕਿਉਂਕਿ ਉਸ ਨੇ ਸਮਾਜ ਨੂੰ ਆਪਣੀ ਨਿਰਪੱਖਤਾ ਦਿਖਾਉਣੀ ਹੈ।

Lock Upp: Payal Rohatgi calls Munawar Faruqui 'Kaamchor' and 'Bandar' Image Source: Twitter

ਯਾਦ ਦਿਵਾਓ ਕਿ ਧਾਕੜ ਦੀ ਹਾਲ ਹੀ ਵਿੱਚ ਸਕ੍ਰੀਨਿੰਗ ਹੋਈ ਸੀ ਅਤੇ ਫ਼ਿਲਮ ਵਿੱਚ ਕਈ ਸਿਤਾਰੇ ਸ਼ਾਮਿਲ ਸਨ। 'ਧਾਕੜ' ਦੀ ਸਕ੍ਰੀਨਿੰਗ 'ਚ ਪਾਇਲ ਰੋਹਤਗੀ ਨੇ ਵੀ ਸ਼ਿਰਕਤ ਕੀਤੀ ਪਰ ਸਕ੍ਰੀਨਿੰਗ ਤੋਂ ਬਾਅਦ ਉਸ ਨੇ ਕਿਹਾ ਕਿ ਕੰਗਨਾ ਨੇ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ।

ਇਕ ਇੰਟਰਵਿਊ 'ਚ ਪਾਇਲ ਨੂੰ 'ਧਾਕੜ' ਦੇ ਪ੍ਰੀਮੀਅਰ 'ਤੇ ਕੰਗਨਾ ਨੂੰ ਮਿਲਣ 'ਤੇ ਸਵਾਲ ਪੁੱਛਿਆ ਗਿਆ ਸੀ, ਜਿਸ 'ਤੇ ਉਸ ਨੇ ਕਿਹਾ, 'ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਖੁਸ਼ ਨਹੀਂ ਹੋਈ ਅਤੇ ਮੇਰੇ ਨਾਲ ਗਲਤ ਵਿਵਹਾਰ ਕਰ ਰਹੀ ਸੀ।' ਉਨ੍ਹਾਂ ਨੇ ਪਹਿਲੇ ਪ੍ਰੀਮੀਅਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਲਿਖਿਆ, "ਰੰਗੋਲੀ ਤੁਸੀਂ ਬਹੁਤ ਚੰਗੀ ਔਰਤ ਹੋ, ਪਰ ਤੁਹਾਡੀ ਭੈਣ ਮੈਨੂੰ ਦੇਖ ਕੇ ਖੁਸ਼ ਨਹੀਂ ਹੋਈ।"

Kangana Ranaut congratulates Kartik Aaryan

ਕੰਗਨਾ ਰਣੌਤ ਦੀ ਫ਼ਿਲਮ 'ਧਾਕੜ' ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਪਹਿਲੇ ਦਿਨ ਸਿਰਫ 50 ਲੱਖ ਰੁਪਏ ਦਾ ਕਲੈਕਸ਼ਨ ਕੀਤਾ ਹੈ। ਦੂਜੇ ਦਿਨ ਵੀ ਫ਼ਿਲਮ ਦਾ ਕਲੈਕਸ਼ਨ ਪਹਿਲੇ ਦਿਨ ਦੀ ਤਰ੍ਹਾਂ ਹੀ ਰਿਹਾ, ਯਾਨੀ ਦੂਜੇ ਦਿਨ ਫ਼ਿਲਮ ਨੇ ਸਿਰਫ 50 ਲੱਖ ਦਾ ਹੀ ਕਲੈਕਸ਼ਨ ਕੀਤਾ।

ਯਾਨੀ ਫ਼ਿਲਮ ਦੀ ਹੁਣ ਤੱਕ ਕੁੱਲ ਕਮਾਈ ਸਿਰਫ ਇੱਕ ਕਰੋੜ ਰੁਪਏ ਰਹੀ ਹੈ, ਜਦੋਂ ਕਿ ਧੜਕ ਦੇ ਨਾਲ ਰਿਲੀਜ਼ ਹੋਈ ਫ਼ਿਲਮ ਭੂਲ ਭੁੱਲਾਈਆ 2 ਨੂੰ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਹੈ ਅਤੇ ਫ਼ਿਲਮ ਤੇਜ਼ੀ ਨਾਲ ਕਮਾਈ ਕਰ ਰਹੀ ਹੈ।

You may also like