ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਜਿੱਥੇ ਲਗਾਤਾਰ ਕਿਸਾਨ ਅੰਦੋਲਨ ਦਾ ਵਿਰੋਧ ਕਰ ਰਹੀ ਹੈ ਉੱਥੇ ਉਹ ਇਸ ਅੰਦੋਲਨ ਦਾ ਸਮਰਥਨ ਕਰਨ ਵਾਲੇ ਪੰਜਾਬੀ ਸਿਤਾਰਿਆਂ ਦੇ ਖਿਲਾਫ ਵੀ ਭੱਦੀਆਂ ਟਿੱਪਣੀਆਂ ਕਰ ਰਹੀ ਹੈ । ਇਸ ਸਭ ਦੇ ਚਲਦੇ ਪਾਇਲ ਨੇ ਗਾਇਕ ਸਿੱਧੂ ਮੂਸੇਵਾਲਾ ਨਾਲ ਪੰਗਾ ਲਿਆ ਹੈ। ਪਾਇਲ ਰੋਹਤਗੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕਰਕੇ ਸਿੱਧੂ ਮੂਸੇਵਾਲਾ ਨੂੰ ਕਾਫੀ ਕੁਝ ਸੁਣਾਇਆ ਹੈ ।
ਹੋਰ ਪੜ੍ਹੋ :
- ਕਿਸਾਨਾਂ ਦੇ ਸਮਰਥਨ ਵਿੱਚ ਇੱਕ ਵਾਰ ਫਿਰ ਧਰਮਿੰਦਰ ਅੱਗੇ ਆਏ, ਟਵਿੱਟਰ ’ਤੇ ਕਹਿ ਦਿੱਤੀ ਵੱਡੀ ਗੱਲ
- ਗੋਆ ‘ਚ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ੈੱਟੀ, ਵੀਡੀਓ ਵਾਇਰਲ
ਪਾਇਲ ਨੇ ਕਿਹਾ ਕਿ ‘ਇਹ ਗਾਇਕ ਖੇਤੀ ਕਾਨੂੰਨ ਪੜ੍ਹੇ ਬਿਨ੍ਹਾਂ ਕਿਸਾਨ ਅੰਦੋਲਨ ਨੂੰ ਕਿਉਂ ਪ੍ਰਮੋਟ ਕਰ ਰਹੇ ਹਨ। ਇਹ ਲੋਕ ਖਬਰਾਂ ‘ਚ ਆਉਣ ਲਈ ਕਿਸਾਨਾਂ ਦਾ ਇਸਤੇਮਾਲ ਕਰ ਰਹੇ ਹਨ’। ਪਾਇਲ ਨੇ ਆਪਣੀ ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਆਰਮਜ਼ ਐਕਟ ਦੇ ਮਾਮਲਿਆਂ ਦੀ ਵੀ ਗੱਲ ਕੀਤੀ। ਪਾਇਲ ਨੇ ਕਿਹਾ ‘ਤੁਸੀਂ ਭਾਰਤ ‘ਚ ਪੈਸੇ ਕਮਾਕੇ ਭਾਰਤ ਦੇ ਹੀ ਕਿਸਾਨਾਂ ਦਾ ਇਸਤੇਮਾਲ ਕਰ ਰਹੇ ਹੋ ?’
ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਇਲ ਰੋਹਤਗੀ ਨੇ ਕਿਸਾਨ ਅੰਦੋਲਨ ਖਿਲਾਫ ਇਕ ਵੀਡੀਓ ਜਾਰੀ ਕੀਤੀ ਸੀ। ਜਿਸ ਦਾ ਜਵਾਬ ਸਿੱਧੂ ਮੂਸੇਵਾਲਾ ਨੇ ਪਾਇਲ ਨੂੰ ਆਪਣੇ ਇੰਸਟਾਗ੍ਰਾਮ ‘ਤੇ ਲਾਈਵ ਆ ਕੇ ਦਿੱਤਾ ਸੀ। ਜਿਸ ਤੋਂ ਬਾਅਦ ਪਾਇਲ ਨੇ ਸਿੱਧੂ ਦੀ ਉਸ ਵੀਡੀਓ ‘ਤੇ ਜਵਾਬ ਦਿੱਤਾ ਹੈ ।
View this post on Instagram