ਟੀਵੀ ਇੰਡਸਟਰੀ ਦਾ ਮਸ਼ਹੂਰ ਅਦਾਕਾਰ ਪਰਲ ਵੀ. ਪੁਰੀ ਬਲਾਤਕਾਰ ਅਤੇ ਛੇੜਛਾੜ ਦੇ ਮਾਮਲੇ ‘ਚ ਗ੍ਰਿਫਤਾਰ

written by Shaminder | June 05, 2021

ਟੀਵੀ ਇੰਡਸਟਰੀ ਦੇ ਪ੍ਰਸਿੱਧ ਕਲਾਕਾਰ ਪਰਲ ਵੀ ਪੁਰੀ ਦੇ ਖਿਲਾਫ ਇੱਕ ਕੁੜੀ ਵੱਲੋਂ ਬਲਾਤਕਾਰ ਦਾ ਇਲਜ਼ਾਮ ਲਗਾਇਆ ਗਿਆ ਹੈ । ਕੱਲ੍ਹ ਰਾਤ ਮੁੰਬਈ ‘ਚ ਇੱਕ ਕੁੜੀ ‘ਤੇ ਉਸ ਦੇ ਪਰਿਵਾਰ ਵੱਲੋਂ ਅਦਾਕਾਰ ਦੇ ਖਿਲਾਫ ਬਲਤਾਕਾਰ ਅਤੇ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ । ਜਿਸ ਤੋਂ ਬਾਅਦ ਕਈ ਅਦਾਕਾਰ ਪਰਲ ਪੁਰੀ ਦੇ ਹੱਕ ‘ਚ ਅੱਗੇ ਆਏ ਹਨ ।

Anita Image From Anita Hassnandani's Instagram
ਹੋਰ ਪੜ੍ਹੋ : ਤਸਵੀਰ ‘ਚ ਛਿਪੇ ਹਨ ਪੰਜਾਬੀ ਇੰਡਸਟਰੀ ਦੇ ਦੋ ਨਾਮੀ ਸਿਤਾਰੇ, ਬੁੱਝੋ ਭਲਾ ਕੌਣ ਹਨ ! 
Pearl Image From PeralvPuri's Instagram
ਅਦਾਕਾਰ ਅਨੀਤਾ ਹਸਨੰਦਾਨੀ ਨੇ ਵੀ ਅਦਾਕਾਰ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ । ਅਨੀਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੈਂ ਪਰਲ ਪੁਰੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ । ਇਹ ਸੱਚ ਨਹੀਂ ਹੈ…ਸਾਰਾ ਝੂਠ ਮੈਂਨੂੰ ਯਕੀਨ ਹੈ ਸੱਚ ਜਲਦ ਹੀ ਸਭ ਦੇ ਸਾਹਮਣੇ ਆ ਜਾਵੇਗਾ’ ।
Pearl V Puri Image From PeralvPuri's Instagram
ਅਦਾਕਾਰ ਨੂੰ ਕਥਿਤ ਤੌਰ 'ਤੇ 4 ਜੂਨ ਦੀ ਰਾਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਹਾਲਾਂਕਿ ਅਜੇ ਤਕ ਇਸ ਕੇਸ ਜਾਂ ਸ਼ਿਕਾਇਤਕਰਤਾ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
 
View this post on Instagram
 

A post shared by Viral Bhayani (@viralbhayani)

ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ, “ਪਰਲ ਨੂੰ ਕੱਲ੍ਹ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਮੁੰਬਈ ਵਿਚ ਇੱਕ ਔਰਤ ਅਤੇ ਉਸਦੇ ਪਰਿਵਾਰ ਨੇ ਐਕਟਰ ਵਿਰੁੱਧ ਬਲਾਤਕਾਰ ਅਤੇ ਛੇੜਛਾੜ ਦਾ ਕੇਸ ਦਰਜ ਕੀਤਾ। ਉਹ ਹੁਣ ਪੁਲਿਸ ਹਿਰਾਸਤ ਵਿਚ ਹੈ।" ਫਿਲਹਾਲ ਇਸ ਪੂਰੇ ਮਾਮਲੇ 'ਤੇ ਐਕਟਰ ਵਲੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।    

0 Comments
0

You may also like