Advertisment

ਯਾਰੀਆਂ ਦੀਆਂ ਗੱਲਾਂ ਕਰਦਾ ਗੁਰਨਾਮ ਭੁੱਲਰ ਦਾ ਨਵਾਂ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

author-image
By Lajwinder kaur
New Update
ਯਾਰੀਆਂ ਦੀਆਂ ਗੱਲਾਂ ਕਰਦਾ ਗੁਰਨਾਮ ਭੁੱਲਰ ਦਾ ਨਵਾਂ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਗੁਰਨਾਮ ਭੁੱਲਰ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ । ਜੀ ਹਾਂ ‘ਪੈੱਗ ਵੀ ਯਾਰਾਂ ਨਾਲ’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆਏ ਹਨ । ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਹੋਰ ਵੇਖੋ:ਸਾਦਗੀ ਦਾ ਸੁਨੇਹਾ ਦਿੰਦਾ ਪੰਜਾਬ ਦਾ ਇਹ ਖ਼ਾਸ ਵਿਆਹ, ਇਸ ਪੰਜਾਬੀ ਮੁੰਡੇ ਨੇ ਗਲੈਮਰ ਦੀ ਦੁਨੀਆ ‘ਚ ਬਣਾਇਆ ਸੀ ਵੱਡਾ ਨਾਂਅ, ਮੁੰਬਈ ਦੀ ਚਕਾਚੌਂਧ ਨੂੰ ਠੋਕਰ ਮਾਰਕੇ ਪਰਤ ਆਇਆ ਪਿੰਡ ‘ਬਾਜਵਾ ਕਲਾਂ’ ਇਸ ਗੀਤ ‘ਚ ਗੁਰਨਾਮ ਭੁੱਲਰ ਨੇ ਦੋਸਤਾਂ ਦੀ ਜ਼ਿੰਦਗੀ ‘ਚ ਕੀ ਅਹਿਮੀਅਤ ਹੁੰਦੀ ਹੈ ਉਸ ਨੂੰ ਬਿਆਨ ਕੀਤਾ ਹੈ । ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਗਿੱਲ ਰੌਂਤਾ ਦੇ ਕਲਮ ‘ਚੋਂ ਨਿਕਲੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ । ਗਾਣੇ ਦੇ ਵੀਡੀਓ ‘ਚ ਗੁਰਨਾਮ ਭੁੱਲਰ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ । ਗਾਣੇ ਦਾ ਵੀਡੀਓ ਏ ਗੈਰੀ ਦਿਓਲ ਫ਼ਿਲਮ ਵੱਲੋਂ ਤਿਆਰ ਕੀਤਾ ਗਿਆ ਹੈ । ਗਾਣੇ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਗਾਣਾ ਟਰੈਂਡਿੰਗ ‘ਚ ਛਾਇਆ ਹੋਇਆ ਹੈ । publive-image ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਡਾਇਮੰਡ, ਝਾਂਜਰਾਂ, ਪਾਗਲ, ਡਿਮਾਂਡਾਂ, ਖਰਚੇ, ਫੋਨ ਮਾਰ ਦੀ, ਮਾਏ ਨੀਂ, ਰੱਖਲੀ ਪਿਆਰ ਨਾਲ, ਦੁਨੀਆ ਵਰਗੇ ਕਈ ਸਪੁਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪ੍ਰੋਡਕਸ਼ਨ ਫੀਲਡ ‘ਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ । ਉਹ ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਪੰਜਾਬੀ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ । ਇਸ ਤੋਂ ਇਲਾਵਾ ਉਹ ਬਹੁਤ ਜਲਦ ਆਪਣੀ ਆਉਣ ਵਾਲੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੇ ਹਨ । ਇਹ ਫ਼ਿਲਮ 29 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਫ਼ਿਲਮ ‘ਚ ਉਹ ਸਰਗੁਣ ਮਹਿਤਾ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ।
Advertisment

Stay updated with the latest news headlines.

Follow us:
Advertisment