ਸੰਘਰਸ਼ ਦੇ ਦਿਨਾਂ ਨੂੰ ਦਰਸਾਉਂਦਾ ਹੈ ਜੀ ਸਿੱਧੂ ਦਾ ਨਵਾਂ ਗੀਤ 'ਪਹਿਲੀ ਟੇਪ'

written by Shaminder | April 15, 2019

ਜੀ ਸਿੱਧੂ ਦਾ ਨਵਾਂ ਗੀਤ 'ਪਹਿਲੀ ਟੇਪ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਧਾਮੀ ਅਮਰਜੀਤ ਨੇ ਲਿਖੇ ਹਨ,ਜਦਕਿ ਜੀ ਸਿੱਧੂ ਨੇ ਆਪਣੀ ਬਹੁਤ ਹੀ ਖੂਬਸੂਰਤ ਅਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਾਮਯਾਬ ਹੋਣ 'ਤੇ ਉਹ ਆਪਣੀ ਦੋਸਤ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦੇਵੇਗਾ । ਹੋਰ ਵੇਖੋ:ਭੰਗੜਾ ਪਾਉਣ ਮੈਂ ਤਾਂ ਗਿਆ ਸੀ ਹਿੱਪ ਹੌਪ ਦੇ ਸਟੈੱਪ ਕੁੜ੍ਹੀ ਲਾਉਣ ਲੱਗ ਪਈ –ਜੀ ਸਿੱਧੂ

g sidhu new song pehli tape g sidhu new song pehli tape
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੰਘਰਸ਼ ਦੇ ਸਮੇਂ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਇਸ ਗੀਤ 'ਚ ਕੀਤੀ ਹੈ ਕਿ ਕਿਸ ਤਰ੍ਹਾਂ ਮਿਊਜ਼ਿਕ ਇੰਡਸਟਰੀ ਦੇ ਲੋਕ ਸੰਘਰਸ਼ ਦੇ ਸਮੇਂ ਉਨ੍ਹਾਂ ਨੂੰ ਕੋਈ ਰਾਹ ਨਹੀਂ ਸਨ ਦਿੰਦੇ,ਪਰ ਪ੍ਰਮਾਤਮਾ ਦੀ ਮਿਹਰ ਸਦਕਾ ਉਹ ਆਪਣੀ ਕਾਮਯਾਬੀ ਦੇ ਝੰਡੇ ਗੱਡਣ 'ਚ ਕਾਮਯਾਬ ਰਹੇ । ਹੋਰ ਵੇਖੋ :ਭੰਗੜਾ ਪਾਉਣ ਮੈਂ ਤਾਂ ਗਿਆ ਸੀ ਹਿੱਪ ਹੌਪ ਦੇ ਸਟੈੱਪ ਕੁੜ੍ਹੀ ਲਾਉਣ ਲੱਗ ਪਈ –ਜੀ ਸਿੱਧੂ https://www.youtube.com/watch?v=Mo9JtdrDzps&feature=youtu.be ਕਾਮਯਾਬ ਹੋਣ ਤੋਂ ਬਾਅਦ ਉਹ ਆਪਣੀ ਦੋਸਤ ਨੂੰ ਕਹਿ ਰਹੇ ਨੇ ਕਿ ਜਲਦ ਹੀ ਉਨ੍ਹਾਂ ਦੀ ਪਹਿਲੀ ਟੇਪ ਆਉਣ ਵਾਲੀ ਹੈ ਅਤੇ ਹੁਣ ਉਹ ਆਪਣੀ ਦੋਸਤ ਦੀਆਂ ਸਾਰੀਆਂ ਖ਼ੁਹਾਇਸ਼ਾ ਪੂਰੀਆਂ ਕਰ ਦੇਣਗੇ।

0 Comments
0

You may also like