ਪਿਆਰ ‘ਚ ਟੁੱਟੇ ਦਿਲਾਂ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਪੈਨੀ ਤੇ ਕਰਨ ਔਜਲਾ ਦਾ ਗੀਤ ‘ਡਾਕਟਰ’, ਦੇਖੋ ਵੀਡੀਓ

Written by  Lajwinder kaur   |  May 30th 2019 06:01 PM  |  Updated: May 30th 2019 06:01 PM

ਪਿਆਰ ‘ਚ ਟੁੱਟੇ ਦਿਲਾਂ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਪੈਨੀ ਤੇ ਕਰਨ ਔਜਲਾ ਦਾ ਗੀਤ ‘ਡਾਕਟਰ’, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਨਾਮੀ ਗੀਤਕਾਰ ਤੇ ਗਾਇਕ ਪੈਨੀ ਆਪਣਾ ਨਵਾਂ ਗੀਤ ਡਾਕਟਰ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਜੀ ਹਾਂ ਡਾਕਟਰ ਗੀਤ ਨੂੰ ਉਨ੍ਹਾਂ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਸੈਡ ਸੌਗ ਜ਼ੌਨਰ ਦਾ ਹੈ। ਡਾਕਟਰ ਗੀਤ ‘ਚ ਰੈਪ ਦਾ ਤੜਕਾ ਕਰਨ ਔਜਲਾ ਨੇ ਲਗਾਇਆ ਹੈ।

ਹੋਰ ਵੇਖੋ:ਅਮਰਿੰਦਰ ਗਿੱਲ ਨੇ ਗੀਤ ਦੇ ਰਾਹੀਂ ਦਿੱਤੀ ਨਸੀਹਤ ਕਿ ਕਦੇਂ ਵੀ ਹਾਰਿਆਂ ਉੱਤੇ ਨਹੀਂਓ ਹੱਸੀਦਾ, ਦੇਖੋ ਵੀਡੀਓ

ਗੀਤ ਦੇ ਬੋਲਾਂ ਰਾਹੀਂ ਪਿਆਰ ‘ਚ ਹੋਏ ਧੋਖੇ ਨੂੰ ਪੇਸ਼ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪ੍ਰੇਮੀ ਕਿਵੇਂ ਆਪਣੀ ਪ੍ਰੇਮਿਕਾ ਦੀਆਂ ਯਾਦਾਂ ‘ਚ ਘਿਰਿਆ ਰਹਿੰਦਾ ਹੈ ਤੇ ਉਸ ਦੀਆਂ ਯਾਦਾਂ ਤੋਂ ਛੁਟਕਾਰਾ ਪਾਉਣ ਲਈ ਡਾਕਟਰ ਕੋਲ ਇਲਾਜ਼ ਲਈ ਜਾਂਦੇ ਨੇ। ਇਹ ਗੀਤ ਟੁੱਟੇ ਦਿਲਾਂ ਵਾਲਿਆਂ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਹੈ। ਇਸ ਗੀਤ ਦੇ ਬੋਲ ਖ਼ੁਦ ਪੈਨੀ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਨਾਮੀ ਸੰਗੀਤਕਾਰ ਦੀਪ ਜੰਡੂ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬੀ ਟੁਗੇਦਰ ਨੇ ਬਹੁਤ ਹੀ ਸ਼ਾਨਦਾਰ ਤਿਆਰ ਕੀਤਾ ਹੈ। ਗੀਤ ਨੂੰ ਰੇਹਾਨ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਤੇ ਪੈਨੀ ਦੇ ਗੀਤ ਡਾਕਟਰ ਦੇ ਵਿਊਜ਼ ਲਗਾਤਰ ਵੱਧ ਰਹੇ ਨੇ। ਘੰਟੇ ‘ਚ ਹੀ ਇਸ ਗੀਤ ਦੇ ਵਿਊਜ਼ 2 ਲੱਖ ਨੂੰ ਪਾਰ ਕਰ ਗਏ ਹਨ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network