Sabyasachi ਦੇ ਮੰਗਲਸੂਤਰ ਦੇ ਇਸ਼ਤਿਹਾਰ ’ਤੇ ਭੜਕੇ ਲੋਕ, ਲੋਕਾਂ ਨੇ ਕਿਹਾ ਨੰਗੇਜ ਦਿਖਾ ਕੇ ਵੇਚ ਰਹੇ ਹਨ ਮੰਗਲਸੂਤਰ

written by Rupinder Kaler | October 29, 2021

ਮਸ਼ਹੂਰ ਫੈਸ਼ਨ ਡਿਜ਼ਾਈਨਰ Sabyasachi  ਨੂੰ ਲੋਕਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹਾਲ ਹੀ ਵਿੱਚ ਇਸ ਬਰੈਂਡ ਨੇ ਕੁਝ ਗਹਿਣੇ ਲਾਂਚ ਕੀਤੇ ਹਨ । ਜਿਸ ਦੀਆਂ ਤਸਵੀਰਾਂ Sabyasachi  ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਹਨ । ਇਹਨਾਂ ਤਸਵੀਰਾਂ ਵਿੱਚ ਇੱਕ ਮਾਡਲ ਨੂੰ ਅੰਡਰ ਗਾਰਮੈਂਟ ਵਿੱਚ ਇੱਕ ਆਦਮੀ ਦੇ ਗਲੇ ਲੱਗਦੇ ਦਿਖਾਇਆ ਗਿਆ ਹੈ । ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਲੋਕਾਂ ਨੇ Sabyasachi ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ।

Pic Courtesy: twitter

ਹੋਰ ਪੜ੍ਹੋ :

ਇਸ ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

Pic Courtesy: twitter

ਇਸ ਤੋਂ ਬਾਅਦ ਲੋਕ ਲਗਾਤਾਰ ਕਮੈਂਟ ਕਰਕੇ Sabyasachi ਨੂੰ ਟਰੋਲ ਕਰ ਰਹੇ ਹਨ । ਇੱਕ ਯੂਜਰ ਨੇ ਲਿਖਿਆ ਹੈ ‘ਮੈਨੂੰ ਇੱਕ ਪਲ ਤਾਂ ਲੱਗਿਆ ਕਿ ਤੁਸੀਂ ਅੰਡਰਗਾਰਮੈਂਟ ਦਾ ਐਡ ਦੇ ਰਹੇ ਹੋ, ਪਰ ਜਦੋਂ ਮੈਂ ਅੱਖਾਂ ਤੇ ਜੋਰ ਪਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਤੁਸੀਂ ਗਹਿਣਿਆਂ ਦੀ ਮਸ਼ਹੂਰੀ ਕਰ ਰਹੇ ਹੋ’ । ਕੁਝ ਹੋਰ ਯੂਜਰ ਨੇ ਵੀ ਇਸ ਤਰ੍ਹਾਂ ਦੇ ਕਮੈਂਟ ਕਰਕੇ Sabyasachi  ਦਾ ਮਜ਼ਾਕ ਉਡਾਇਆ ਹੈ ।

ਇੱਕ ਯੂਜਰ ਨੇ ਲਿਖਿਆ ਹੈ ‘ਤੁਸੀਂ ਨੰਗੇਜ ਦਿਖਾ ਕੇ ਮੰਗਲ ਸੂਤਰ ਵੇਚ ਰਹੇ ਹੋ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਕਿਸੇ ਇਸ਼ਤਿਹਾਰ ਤੇ ਵਿਵਾਦ ਹੋਇਆ ਹੋਵੇ । ਇਸ ਤੋਂ ਪਹਿਲਾਂ ਆਮਿਰ ਖ਼ਾਨ ਤੇ ਵਿੱਕੀ ਕੌਂਸ਼ਲ ਦੇ ਇਸ਼ਤਿਹਾਰ ਤੇ ਵੀ ਵਿਵਾਦ ਹੋ ਚੁੱਕਾ ਹੈ । ਲੋਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੱਕ ਦੇ ਦੋਸ਼ ਲਗਾ ਚੁੱਕੇ ਹਨ ।

You may also like