ਅਮਿਤਾਭ ਬੱਚਨ ਦੀ ਆਵਾਜ਼ ਤੋਂ ਤੰਗ ਆਏ ਲੋਕ, ਕਾਲਰ ਟਿਊਨ ਹਟਾਉਣ ਦੀ ਕੀਤੀ ਮੰਗ

written by Rupinder Kaler | January 07, 2021

ਅਮਿਤਾਭ ਬੱਚਨ ਦੀ ਆਵਾਜ਼ ਵਾਲੀ ਕੋਵਿਡ ਕਾਲਰ ਟਿਊਨ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਇੱਥੇ ਹੀ ਬਸ ਨਹੀਂ ਇਸ ਕਾਲਰ ਟਿਊਨ ਨੂੰ ਹਟਾਉਣ ਲਈ ਦਿੱਲੀ ਹਾਈ ਕੋਰਟ ਇੱਕ ਅਰਜੀ ਵੀ ਦਾਖਿਲ ਕੀਤੀ ਗਈ ਹੈ । ਪਟੀਸ਼ਨ ਵੀਰਵਾਰ ਨੂੰ ਸੁਣਵਾਈ ਲਈ ਚੀਫ਼ ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਜੋਤੀ ਸਿੰਘ ਦੇ ਬੈਂਚ ਸਾਹਮਣੇ ਲਿਆਂਦੀ ਗਈ।

amitabh-bachchan

ਹੋਰ ਪੜ੍ਹੋ :

amitabh-bachchan

ਵਕੀਲ ਏਕੇ ਦੂਬੇ ਅਤੇ ਪਵਨ ਕੁਮਾਰ ਵਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ, '' ਭਾਰਤ ਸਰਕਾਰ ਕਾਲਰ ਟਿਊਨ 'ਤੇ ਰੋਕਥਾਮ ਉਪਾਵਾਂ ਸਬੰਧੀ ਆਵਾਜ਼ ਦੇਣ ਲਈ ਅਮਿਤਾਭ ਬੱਚਨ ਨੂੰ ਭੁਗਤਾਨ ਕਰ ਰਹੀ ਹੈ।' 'ਪਟੀਸ਼ਨ ਵਿਚ ਕਿਹਾ ਗਿਆ ਹੈ,' 'ਕੁਝ ਕੋਰੋਨਾ ਯੋਧਾ ਇਸ ਮੁਸ਼ਕਲ ਸਮੇਂ ਵਿੱਚ ਦੇਸ਼ ਦੀ ਸੇਵਾ ਕਰਨ ਵਾਲੇ ਅਤੇ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ ਅਤੇ ਭੋਜਨ, ਕੱਪੜੇ ਅਤੇ ਸ਼ਰਨ ਪ੍ਰਦਾਨ ਕਰ ਰਹੇ ਹਨ।

ਇੱਥੇ ਇਹ ਦੱਸਣਾ ਲਾਜ਼ਮੀ ਹੈ ਕਿ ਕੁਝ ਕੋਰੋਨਾ ਯੋਧਿਆਂ ਨੇ ਆਪਣੇ ਘੱਟ ਆਮਦਨੀ ਨੂੰ ਵੀ ਗਰੀਬਾਂ ਅਤੇ ਲੋੜਵੰਦ ਲੋਕਾਂ ਵਿੱਚ ਵੰਡ ਦਿੱਤਾ।” ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਜਨਹਿਤ ਪਟੀਸ਼ਨ ਨੇ ਅਦਾਕਾਰ ਅਮਿਤਾਭ ਬੱਚਨ ਦੀ ਅਵਾਜ਼ ਵਿੱਚ ਛੌੜੀਧ-19 ਜਾਗਰੂਕਤਾ ਬਾਰੇ ਮੋਬਾਈਲ ਕਾਲਰ ਟਿਊਨ ਨੂੰ ਹਟਾਉਣ ਦੀ ਮੰਗ ਕੀਤੀ ਹੈ।

0 Comments
0

You may also like