ਹਰਫ ਚੀਮਾ ਦੇ ਪਿੰਡ ਤੋਂ ਵੀ ਧਰਨੇ ਪ੍ਰਦਰਸ਼ਨ ਲਈ ਨਿਕਲੇ ਲੋਕ, ਗਾਇਕ ਨੇ ਵੀਡੀਓ ਸਾਂਝਾ ਕਰ ਕੀਤੀ ਅਪੀਲ

Written by  Shaminder   |  February 03rd 2021 01:13 PM  |  Updated: February 03rd 2021 01:13 PM

ਹਰਫ ਚੀਮਾ ਦੇ ਪਿੰਡ ਤੋਂ ਵੀ ਧਰਨੇ ਪ੍ਰਦਰਸ਼ਨ ਲਈ ਨਿਕਲੇ ਲੋਕ, ਗਾਇਕ ਨੇ ਵੀਡੀਓ ਸਾਂਝਾ ਕਰ ਕੀਤੀ ਅਪੀਲ

ਕਿਸਾਨ ਅੰਦੋਲਨ ‘ਚ ਵੱਡੀ ਗਿਣਤੀ ‘ਚ ਸ਼ਾਮਿਲ ਹੋਣ ਲਈ ਲੋਕ ਪਹੁੰਚ ਰਹੇ ਹਨ ।ਗਾਇਕ ਹਰਫ ਚੀਮਾ ਨੇ ਵੀ ਆਪਣੇ ਪਿੰਡ ਦੇ ਲੋਕਾਂ ਨੂੰ ਇਸ ਅੰਦੋਲਨ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਣੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਘਰ ਚੋਂ ਕਿਸਾਨ ਅੰਦੋਲਨ ‘ਚ ਲੋਕ ਸ਼ਾਮਿਲ ਹੋਣ।

harf cheema

ੳੇੁਨ੍ਹਾਂ ਨੇ ਕਿਹਾ ਕਿ ਉਹ ਦੁਬਾਰਾ ਆ ਕੇ ਪੁੱਛਣਗੇ ਕਿ ਕੌਣ ਗਿਆ ਅਤੇ ਕੌਣ ਨਹੀਂ। ਹਰਫ ਚੀਮਾ ਨੇ ਇਸਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਦੱਸ ਦਈਏ ਕਿ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ ।

ਹੋਰ ਪੜ੍ਹੋ : ਕੌਰ ਬੀ ਨੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਪਾਈ ਭਾਵੁਕ ਪੋਸਟ

farmer

ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ । ਪਰ ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਇਸ ਮੁੱਦੇ ਦਾ ਅੱਜ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ ਹੈ ।

farmer

ਇਸ ਅੰਦੋਲਨ ਨੂੰ ਪੰਜਾਬੀ ਇੰਡਸਟਰੀ ਦੇ ਸਾਰੇ ਸਿਤਾਰੇ ਸਮਰਥਨ ਦੇ ਰਹੇ ਹਨ ਅਤੇ ਲਗਾਤਾਰ ਇਸ ਅੰਦੋਲਨ ‘ਚ ਸ਼ਾਮਿਲ ਵੀ ਹੋ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network