ਕਿਸਾਨਾਂ ਦੇ ਸਮਰਥਨ ‘ਚ ਭਾਰਤੀ ਦੂਤਾਵਾਸ ਦੇ ਬਾਹਰ ਲੋਕਾਂ ਨੇ ਲਗਾਇਆ ਧਰਨਾ, ਅਦਾਕਾਰਾ ਮੋਨਿਕਾ ਗਿੱਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Written by  Shaminder   |  March 01st 2021 03:09 PM  |  Updated: March 01st 2021 03:09 PM

ਕਿਸਾਨਾਂ ਦੇ ਸਮਰਥਨ ‘ਚ ਭਾਰਤੀ ਦੂਤਾਵਾਸ ਦੇ ਬਾਹਰ ਲੋਕਾਂ ਨੇ ਲਗਾਇਆ ਧਰਨਾ, ਅਦਾਕਾਰਾ ਮੋਨਿਕਾ ਗਿੱਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ । ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨਾ ਦੇ ਰਹੇ ਹਨ, ਪਰ ਕਿਸਾਨਾਂ ਦੀਆਂ ਮੰਗਾਂ ‘ਤੇ ਹਾਲੇ ਤੱਕ ਕੋਈ ਵੀ ਵਿਚਾਰ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਹੈ। ਕਿਸਾਨਾਂ ਦੇ ਸਮਰਥਨ ‘ਚ ਹਰ ਕੋਈ ਅੱਗੇ ਆ ਰਿਹਾ ਹੈ ।

farmer protest

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਤੇ ਮਾਡਲ ਆਸਿਮ ਰਿਆਜ਼ ਦਾ ਟੁੱਟਿਆ ਰਿਸ਼ਤਾ …!

farmer

ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਡਾਊਨ ਟਾਊਨ ‘ਚ ਸਥਿਤੀ ਭਾਰਤੀ ਦੂਤਾਵਾਸ ਦੇ ਬਾਹਰ ਲੋਕ ਕਿਸਾਨਾਂ ਦੇ ਹੱਕ ‘ਚ ਸੜਕਾਂ ‘ਤੇ ਬੈਠੇ ਨਜ਼ਰ ਆਏ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਮੋਨਿਕਾ ਗਿੱਲ ਨੇ ਲਿਖਿਆ ਕਿ ‘ਡਾਊਨ ਟਾਊਨ ਵੈਨਕੁਵਰ ਪ੍ਰਦਰਸ਼ਨ, ਮੈਂ ਬੇਸ਼ੱਕ ਇੱਥੇ ਨਹੀਂ ਸੁੱਤੀ, ਪਰ ਮੈਂ ਉਸ ਸਮੇਂ ਇਹ ਸਭ ਕੁਝ ਰਿਕਾਰਡ ਕਰ ਰਹੀ ਸੀ’ ।

farmer protest

ਕਿਸਾਨਾਂ ਦੇ ਇਸ ਧਰਨੇ ਪ੍ਰਦਰਸ਼ਨ ਨੂੰ ਜਿੱਥੇ ਪੰਜਾਬੀ ਸੈਲੀਬ੍ਰੇਟੀਜ਼ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ, ਉੱਥੇ ਹੀ ਦੇਸ਼ ਵਿਦੇਸ਼ ‘ਚ ਵੀ ਪੰਜਾਬੀ ਇਸ ਧਰਨੇ ਪ੍ਰਦਰਸ਼ਨ ਨੂੰ ਸਮਰਥਨ ਕਰ ਰਹੇ ਹਨ ।

 

View this post on Instagram

 

A post shared by Monica Gill (@monica_gill1)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network