
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸਾਰਾ ਫੋਟੋਗ੍ਰਾਫਰਾਂ 'ਤੇ ਆਪਣਾ ਗੁੱਸਾ ਕੱਢਦੀ ਨਜ਼ਰ ਆ ਰਹੀ ਹੈ। ਅਸਲ 'ਚ ਸਾਰਾ ਆਪਣੇ ਨਵੇਂ ਪ੍ਰੋਜੈਕਟ ਦੇ ਸੈੱਟ ਤੋਂ ਬਾਹਰ ਆਉਂਦੀ ਹੈ ਅਤੇ ਉੱਥੇ ਮੌਜੂਦ ਪਾਪਰਾਜ਼ੀ 'ਚ ਉਸ ਦੀ ਚੰਗੀ ਤਸਵੀਰ ਲੈਣ ਲਈ ਮੁਕਾਬਲਾ ਹੁੰਦਾ ਹੈ। ਇਸ ਦੌਰਾਨ ਸਾਰਾ ਅਲੀ ਖ਼ਾਨ ਦੀ ਟੱਕਰ ਇੱਕ ਵਿਅਕਤੀ ਨਾਲ ਹੋ ਗਈ। ਇਸ ਤੋਂ ਬਾਅਦ ਸਾਰਾ ਜਲਦੀ ਨਾਲ ਆਪਣੀ ਕਾਰ 'ਚ ਬੈਠ ਗਈ। ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਪਾਪਰਾਜ਼ੀ ਨੇ ਉਸ ਤੋਂ ਫੋਟੋ ਕਲਿੱਕ ਕਰਵਾਉਣ ਲਈ ਤਾਂ ਸਾਰਾ ਨੇ ਗੁੱਸੇ 'ਚ ਆਪਣਾ ਗੁੱਸਾ ਜ਼ਾਹਰ ਕੀਤਾ। ਪਾਪਰਾਜ਼ੀ ਦੀ ਬੇਨਤੀ ਸੁਣ ਕੇ ਸਾਰਾ ਨੇ ਸਿਰਫ ਇੰਨਾ ਹੀ ਕਿਹਾ ਕਿ ਫਿਰ ਤੁਸੀਂ ਲੋਕ ਧੱਕਾ ਮਾਰਦੇ ਹੋ। ਇਹ ਕਹਿ ਕੇ ਸਾਰਾ ਅਲੀ ਖਾਨ ਉੱਥੋਂ ਚਲੀ ਗਈ। ਸਾਰਾ ਅਲੀ ਖ਼ਾਨ ਦੀ ਇਹ ਪ੍ਰਤੀਕਿਰਿਆ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਕਈ ਲੋਕ ਸਾਰਾ ਅਲੀ ਖਾਨ ਦੇ ਸਮਰਥਨ 'ਚ ਸਾਹਮਣੇ ਆਏ ਹਨ।

ਹੋਰ ਪੜ੍ਹੋ : ਰਣਬੀਰ-ਆਲੀਆ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ‘RK’ ਸਟੂਡੀਓ ਨੂੰ ਦੁਲਹਨ ਵਾਂਗ ਸਜਾਇਆ, ਦੇਖੋ ਵੀਡੀਓ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖ਼ਾਨ ਨੂੰ ਆਖਰੀ ਵਾਰ ਆਨੰਦ ਐਲ ਰਾਏ ਦੀ ਫ਼ਿਲਮ ਅਤਰੰਗੀ ਰੇ ਵਿੱਚ ਨਜ਼ਰ ਆਈ ਸੀ। ਫ਼ਿਲਮ 'ਚ ਅਕਸ਼ੇ ਕੁਮਾਰ ਅਤੇ ਧਨੁਸ਼ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਸਾਰਾ ਦੀਆਂ ਝੋਲੀ ਚ ਕਈ ਫ਼ਿਲਮਾਂ ਨੇ। ਸਾਰਾ ਅਲੀ ਖ਼ਾਨ ਲਕਸ਼ਮਣ ਉਟੇਕਰ ਦੀ ਅਨਟਾਈਟਲ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਣ ਜਾ ਰਹੀ ਹੈ। ਇਸ ਫਿਲਮ 'ਚ ਉਹ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਵੇਗੀ।
View this post on Instagram