ਫੁੱਲਾਂ ਵਰਗੀ ਤਨਿਸ਼ਕ ਕੌਰ ਮੁੜ ਤੋਂ ਹਾਜ਼ਰ ਹੈ ਆਪਣੇ ਨਵੇਂ ਗੀਤ 'ਫੁੱਲ' ਨਾਲ 

Written by  Shaminder   |  December 03rd 2018 04:09 PM  |  Updated: December 03rd 2018 04:09 PM

ਫੁੱਲਾਂ ਵਰਗੀ ਤਨਿਸ਼ਕ ਕੌਰ ਮੁੜ ਤੋਂ ਹਾਜ਼ਰ ਹੈ ਆਪਣੇ ਨਵੇਂ ਗੀਤ 'ਫੁੱਲ' ਨਾਲ 

ਤਨਿਸ਼ਕ ਕੌਰ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋਏ ਨੇ । ਇਸ ਗੀਤ ਦੇ ਬੋਲ ਸਿੰਘ ਜੀਤ ਨੇ ਲਿਖੇ ਨੇ ਅਤੇ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ । ਇਸ ਗੀਤ 'ਚ ਮਜਾਜ਼ਣ ਮੁਟਿਆਰ ਦੀ ਗੱਲ ਕੀਤੀ ਗਈ ਹੈ ਅਤੇ ਜੋ ਸੱਜ ਫੱਬ ਕੇ ਘਰੋਂ ਬਾਹਰ ਨਿਕਲਦੀ ਹੈ ਤਾਂ ਧਰਤੀ ਨੂੰ ਫੁੱਲ ਲੱਗ ਜਾਂਦੇ ਨੇ ।ਇਸ ਮੁਟਿਆਰ ਦਾ ਹੁਸਨ ਡੁੱਲ ਡੁੱਲ ਪੈਂਦਾ ਹੈ ਅਤੇ ਜਦੋਂ ਇਹ ਨੱਚਦੀ ਹੈ ਹਰ ਪਾਸੇ ਦੁਹਾਈ ਮੱੱਚ ਜਾਂਦੀ ਹੈ ।

ਹੋਰ ਵੇਖੋ : ਕਿਸ ਦੇ ‘ਵੂਫਰ’ ‘ਤੇ ਨੱਚਦਾ ਹੈ ਤਨਿਸ਼ਕ ਕੌਰ ਦਾ ਚਾਹੁਣ ਵਾਲਾ ,ਵੇਖੋ ਵੀਡਿਓ

https://www.youtube.com/watch?v=KueRbPbIpJo&feature=youtu.be

ਜਦੋਂ ਇਹ ਮੁਟਿਆਰ ਗੁਲਾਬੀ ਚੁੰਨੀ ਲੈ ਕੇ ਘਰੋਂ ਨਿਕਲਦੀ ਹੈ ਤਾਂ ਪਾਣੀ ਨੂੰ ਅੱਗ ਲੱਗ ਜਾਂਦੀ ਹੈ ।ਇਸ ਮੁਟਿਆਰ ਦੀ ਤੋਰ ਦੇ ਚਰਚੇ ਵੀ ਹਰ ਪਾਸੇ ਹੁੰਦੇ ਨੇ ।ਤਨਿਸ਼ਕ ਕੌਰ ਨੇ ਇਸ ਗੀਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਹੈ ਉਸ ਤੋਂ ਖੂਬਸੂਰਤੀ ਨਾਲ ਇਸ ਗੀਤ ਨੂੰ ਫਿਲਮਾਇਆ ਗਿਆ ਹੈ ।

ਹੋਰ ਵੇਖੋ :ਬੇਹੱਦ ਰੋਮਾਂਟਿਕ ਸੌਂਗ ਹੈ ‘ਨੇੜੇ-ਨੇੜੇ’ ,ਦੋ ਦਿਲਾਂ ਦੀ ਸਾਂਝ ਨੂੰ ਦਰਸਾਉਂਦਾ ਹੈ ਗੀਤ ,ਵੇਖੋ ਵੀਡਿਓ

 tanishq kaur new song tanishq kaur new song

ਇਹ ਮੁਟਿਆਰ ਕੋਈ ਵੀ ਸੂਟ ਪਾ ਲਵੇ ਹਰ ਸੂਟ ਉਸ ਨੂੰ ਜੱਚਦਾ ਹੈ ਅਤੇ ਉਹੀ ਹੋਰਨਾਂ ਕੁੜੀਆਂ ਲਈ ਫੈਸ਼ਨ ਵੀ ਬਣ ਜਾਂਦਾ ਹੈ ।ਤਨਿਸ਼ਕ ਕੌਰ ਦੇ ਇਸ ਤੋਂ ਵੀ ਪਹਿਲਾਂ ਕਈ ਗੀਤ ਆ ਚੁੱਕੇ ਨੇ ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਮੁੜ ਤੋਂ ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋਇਆ ਹੈ । ਤਨਿਸ਼ਕ ਕੌਰ ਨੂੰ ਉਮੀਦ ਹੈ ਕਿ ਹੋਰਨਾਂ ਗੀਤਾਂ ਵਾਂਗ ਉਨ੍ਹਾਂ ਦਾ ਇਹ ਗੀਤ ਵੀ ਪਸੰਦ ਆਏਗਾ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

tanishq kaur new song tanishq kaur new song

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network