ਦੇਵ ਖਰੋੜ ਕਿਸ ਨੂੰ ਪੁਆ ਰਹੇ ਨੇ 'ਫੁੱਲਾਂ ਦੀ ਝਾਂਜਰ' ਵੇਖੋ ਵੀਡਿਓ 

Written by  Shaminder   |  December 13th 2018 03:41 PM  |  Updated: December 13th 2018 03:41 PM

ਦੇਵ ਖਰੋੜ ਕਿਸ ਨੂੰ ਪੁਆ ਰਹੇ ਨੇ 'ਫੁੱਲਾਂ ਦੀ ਝਾਂਜਰ' ਵੇਖੋ ਵੀਡਿਓ 

ਫਿਲਮ 'ਯਾਰ ਬੇਲੀ' ਦਾ ਨਵਾਂ ਗੀਤ ਫੁੱਲਾਂ ਦੀ ਝਾਂਜਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਹੈਪੀ ਰਾਏਕੋਟੀ ਨੇ ਗਾਇਆ ਹੈ ਅਤੇ ਗੀਤ ਦੇ ਬੋਲ ਵੀ ਉਨ੍ਹਾਂ ਨੇ ਖੁਦ ਹੀ ਲਿਖੇ ਨੇ । ਇਸ ਗੀਤ ਨੁੰ ਦੇਵ ਖਰੋੜ 'ਤੇ ਫਿਲਮਾਇਆ ਗਿਆ ਹੈ । ਇਹ ਫਿਲਮ ਚੌਦਾਂ ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਗੀਤ 'ਚ ਹੈਪੀ ਰਾਏਕੋਟੀ ਨੇ ਇੱਕ ਮੁਟਿਆਰ ਦੇ ਹੁਸਨ ਦੀ ਤਾਰੀਫ ਕਰਦਿਆਂ ਉਸ ਦੇ ਭੋਲੇ ਪਣ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।

ਹੋਰ ਵੇਖੋ :ਕਪਿਲ ਸ਼ਰਮਾ ਲਈ ਉਹਨਾਂ ਦੀ ਵਹੁਟੀ ਗਿੰਨੀ ਹੈ ਲੱਕੀ, ਜਾਣੋਂ ਕਪਿਲ ਦੀ ਪੂਰੀ ਕਹਾਣੀ

https://www.youtube.com/watch?v=7MYJEM6fIbg&feature=youtu.be

ਇਸ ਦੇ ਨਾਲ ਹੀ ਹੈਪੀ ਰਾਏਕੋਟੀ ਨੇ ਮੁਟਿਆਰ ਦੇ ਨਾਜ਼ ਨਖਰੇ ਨੂੰ ਵੀ ਸਰਾਹਿਆ ਹੈ । ਦੱਸ ਦਈਏ ਯਾਰ ਬੇਲੀ ਫਿਲਮ ਚੌਦਾਂ ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਦੱਸ ਦਈਏ ਕਿ ਇਸ ਫਿਲਮ 'ਚ ਦੇਵ ਖਰੋੜ ਮੁਖ ਭੂਮਿਕਾ 'ਚ ਨਜ਼ਰ ਆਉਣਗੇ ।

ਇਸ ਤੋਂ ਇਲਾਵਾ ਹਰਪ੍ਰੀਤ ਢਿੱਲੋਂ ,ਬੀਐੱਨ ਸ਼ਰਮਾ ,ਕਰਮਜੀਤ ਅਨਮੋਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਦੀ ਕਹਾਣੀ ਸੁਖਜਿੰਦਰ ਸਿੰਘ ਨੇ ਲਿਖੀ ਹੈ ਜਦਕਿ ਡਾਇਰੈਕਸ਼ਨ ਵੀ ਸੁਖਜਿੰਦਰ ਸਿੰਘ ਦੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network