ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਵਿਆਹ ਕਰਵਾ ਕੇ ਭਾਰਤ ਪਰਤ ਚੁੱਕੇ ਨੇ । ਹੁਣ ਤੱਕ ਉਨ੍ਹਾਂ ਦੀਆਂ ਕਈ ਫੋਟੋਆਂ ਵਾਇਰਲ ਹੋ ਚੁੱਕੀਆਂ ਨੇ । ਪਰ ਦੀਪਿਕਾ ਪਾਦੂਕੋਣ ਦੀਆਂ ਉਨ੍ਹਾਂ ਦੇ ਸਹੁਰਾ ਪਰਿਵਾਰ ਨਾਲ ਕੁਝ ਤਸਵੀਰਾਂ ਵਾਇਰਲ ਹੋਈਆਂ ਨੇ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੀਪਿਕਾ ਪਾਦੁਕੋਣ ਆਪਣੇ ਸਹੁਰਾ ਪਰਿਵਾਰ ਨਾਲ ਬੇਹੱਦ ਖੁਸ਼ ਨਜ਼ਰ ਆ ਰਹੀ ਹੈ ।
ਹੋਰ ਵੇਖੋ :ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ‘ਚ ਸ਼ਾਮਿਲ ਹੋਣ ਵਾਲੇ ਬਰਾਤੀਆਂ ਦੀਆਂ ਦੋਖੋ ਤਸਵੀਰਾਂ
ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਸਵੀਰ ‘ਚ ਰਣਵੀਰ ਸਿੰਘ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ ।ਦੀਪਿਕਾ ਦੇ ਨਾਲ ਰਣਵੀਰ ਦੀ ਮਾਂ ਅੰਜੂ ਅਤੇ ਉਨ੍ਹਾਂ ਦੇ ਦੂਜੇ ਪਾਸੇ ਭੈਣ ਰਿਤਿਕਾ ਅਤੇ ਪਿਤਾ ਜਗਜੀਤ ਭਵਨਾਨੀ ਨਜ਼ਰ ਆ ਰਹੇ ਨੇ ।
ਹੋਰ ਵੇਖੋ : ਵਿਆਹ ਤੋਂ ਬਾਅਦ ਇੱਥੇ ਰਹਿਣਗੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ

deepika ranveer
ਇਸ ਫੋਟੋ ‘ਚ ਸਾਰੇ ਖੁਸ਼ ਨਜ਼ਰ ਆ ਰਹੇ ਨੇ ਅਤੇ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਉਂਝ ਤਾਂ ਵਿਆਹ ਤੋਂ ਬਾਅਦ ਦੀਪਿਕਾ ਅਤੇ ਰਣਵੀਰ ਨੇ ਆਪਣੇ ਕਰੀਬੀ ਲੋਕਾਂ ਨੂੰ ਮਠਿਆਈ ਭਿਜਵਾਈ ਹੈ ।
ਪਰ ਮੁੰਬਈ ਪਰਤਣ ‘ਤੇ ਉਹ ਫੋਟੋਗ੍ਰਾਫਰਾਂ ਤੋਂ ਚਾਕਲੇਟ ਮੰਗਦੀ ਨਜ਼ਰ ਆਈ । ਜਦੋਂ ਫੋਟੋਗ੍ਰਾਫਰਸ ਦੋਨਾਂ ਨੂੰ ਵਿਆਹ ਦੀ ਵਧਾਈ ਦੇ ਰਹੇ ਸਨ ਤਾਂ ਇਸੇ ਦੌਰਾਨ ਦੀਪਿਕਾ ਨੇ ਫੋਟੋਗ੍ਰਾਫਰ ਨੂੰ ਪੁੱਛਣ ਲੱਗ ਪਈ ਕਿ ਮੇਰੀ ਚਾਕਲੇਟਸ ਕਿੱਥੇ ਹੈ ।

deepika ranveer
ਦੀਪਿਕਾ ਦੇ ਅਜਿਹੇ ਸਵਾਲ ਨੂੰ ਸੁਣ ਕੇ ਰਣਵੀਰ ਵੀ ਆਪਣਾ ਹਾਸਾ ਨਹੀਂ ਰੋਕ ਸਕੇ । ਦੋਵਾਂ ਦੀ ਰਿਸੈਪਸ਼ਨ ਇੱਕੀ ਅਤੇ ਅਠਾਈ ਨਵੰਬਰ ਨੂੰ ਹੋਣ ਜਾ ਰਹੀ ਹੈ ।