ਕਰਣ ਔਜਲਾ ਦੀ ਪਰਿਵਾਰ ਦੇ ਨਾਲ ਤਸਵੀਰ ਸੋਸ਼ਲ ਮੀਡੀਆ ‘ਤੇ ਹੋ ਰਹੀ ਵਾਇਰਲ

written by Shaminder | August 13, 2021

ਕਰਣ ਔਜਲਾ (Karan Aujla) ਦੀ ਪਰਿਵਾਰ ਦੇ ਨਾਲ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਕਰਣ ਦੀਆਂ ਦੋਵੇਂ ਭੈਣਾਂ ਅਤੇ ਪਤਨੀ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਕਰਣ ਔਜਲਾ ਦੇ  (Karan Aujla)ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਮਾਪਿਆਂ ਦਾ ਦਿਹਾਂਤ ਹੋ ਚੁੱਕਿਆ ਹੈ ਅਤੇ ਉਸ ਦੀਆਂ ਦੋਵੇਂ ਭੈਣਾਂ ਵਿਦੇਸ਼ ‘ਚ ਸੈਟਲ ਹਨ । ਗਾਇਕ ਦਾ ਪਾਲਣ ਪੋਸ਼ਣ ਵੀ ਉਸ ਦੇ ਚਾਚਾ, ਚਾਚੀ ਨੇ ਹੀ ਕੀਤਾ ਹੈ ।

Karan -min Image From Instagram

ਹੋਰ ਪੜ੍ਹੋ : ਸ਼੍ਰੀ ਦੇਵੀ ਦੇ ਜਨਮ ਦਿਨ ’ਤੇ ਜਾਣੋਂ ਕਾਮਯਾਬੀ ਦੀ ਬੁਲੰਦੀ ’ਤੇ ਬਣੇ ਰਹਿਣ ਲਈ ਕਿਸ ਤਰ੍ਹਾਂ ਦੀਆਂ ਕਰਦੀ ਸੀ ਹਰਕਤਾਂ

ਕਰਣ ਔਜਲਾ ਪਿੱਛੇ ਜਿਹੇ ਆਪਣੇ ਨਾਨਕੇ ਪਿੰਡ ਵੀ ਗਏ ਸਨ । ਜਿੱਥੇ ਨਾਨਕਾ ਪਿੰਡ ਵੱਲੋਂ ਗਾਇਕ ਦਾ ਭਰਵਾਂ ਸਵਾਗਤ ਕੀਤਾ ਗਿਆ ਸੀ ।ਗਾਇਕ ਅਕਸਰ ਆਪਣੀ ਮਾਂ ਅਤੇ ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਦਿਲ ਦਾ ਦਰਦ ਬਿਆਨ ਕਰਦਾ ਰਹਿੰਦਾ ਹੈ ।

Karan With Wife -min Image From Instagram

ਕਈ ਵਾਰ ਚੱਲਦੀ ਇੰਟਰਵਿਊ ‘ਚ ਭਾਵੁਕ ਵੀ ਹੋਇਆ ਹੈ । ਕਰਣ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਹਿੱਟ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ।

 

View this post on Instagram

 

A post shared by Instant Pollywood (@instantpollywood)

 

0 Comments
0

You may also like