ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਸੈੱਟ ਤੋਂ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਦੀਆਂ ਤਸਵੀਰਾਂ ਵਾਇਰਲ

written by Shaminder | September 14, 2021

ਆਮਿਰ ਖ਼ਾਨ (Aamir Khan)  ਅਤੇ ਕਰੀਨਾ ਕਪੂਰ ਖ਼ਾਨ  (Kareena Kapoor Khan) ਨੇ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ । ਦੋਵਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਦੋਵਾਂ ਦਾ ਨਵਾਂ ਲੁੱਕ ਵੇਖਣ ਨੂੰ ਮਿਲ ਰਿਹਾ ਹੈ । ਆਮਿਰ ਖ਼ਾਨ ਸਰਦਾਰ ਲੁੱਕ ‘ਚ ਨਜ਼ਰ ਆ ਰਹੇ ਹਨ । ਆਮਿਰ ਖ਼ਾਨ ਲੰਮੀ ਦਾੜ੍ਹੀ ਟੀ-ਸ਼ਰਟ ਅਤੇ ਪੈਂਟ ‘ਚ ਨਜ਼ਰ ਆ ਰਹੇ ਹਨ ।

Laal Singh Chaddha : Kareena Kapoor Image From Instagram

ਹੋਰ ਪੜ੍ਹੋ : ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਾਮ ਕਪੂਰ ਦੀ ਪਤਨੀ ਨੇ ਸਾਂਝੀ ਕੀਤੀ ਹਨੀਮੂਨ ਦੀ ਤਸਵੀਰ

ਜਦੋਂਕਿ ਕਰੀਨਾ ਵੀ ਬਹੁਤ ਹੀ ਸਿੰਪਲ ਲੁੱਕ ‘ਚ ਨਜ਼ਰ ਆ ਰਹੀ ਹੈ । ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਇਸ ਫ਼ਿਲਮ ਦੀ ਸ਼ੂਟਿੰਗ ਦੇਸ਼ ਦੇ ਵੱਖ ਵੱਖ ਰਾਜਾਂ ‘ਚ ਕੀਤੀ ਜਾ ਰਹੀ ਹੈ । ਲਾਕਡਾਊਨ ਤੋਂ ਪਹਿਲਾਂ ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ‘ਚ ਹੋਈ ਸੀ ।

kareena and aamir khan Image From Instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦੀ ਸ਼ੂਟਿੰਗ ਲੇਹ ਲੱਦਾਖ ‘ਚ ਹੋਈ ਸੀ । ਕਰੀਨਾ ਕਪੂਰ ਆਪਣੇ ਦੂਜੇ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਆਮਿਰ ਖ਼ਾਨ ਦੇ ਨਾਲ ਇਸ ਫ਼ਿਲਮ ‘ਚ ਨਜ਼ਰ ਆਏਗੀ ।

 

View this post on Instagram

 

A post shared by Voompla (@voompla)


ਇਸ ਤੋਂ ਪਹਿਲਾਂ ਵੀ ਉਹ ਆਮਿਰ ਖ਼ਾਨ ਦੇ ਨਾਲ ਆਪਣੀ ਪ੍ਰੈਗਨੇਂਸੀ ਦੇ ਦੌਰਾਨ ਵੀ ਇਸ ਫ਼ਿਲਮ ਦੀ ਸ਼ੂਟਿੰਗ ਕਰਦੀ ਰਹੀ ਹੈ । ਆਮਿਰ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਸਾਲ ‘ਚ ਇੱਕ ਅੱਧੀ ਫ਼ਿਲਮ ਹੀ ਬਣਾਉਂਦੇ ਹਨ, ਪਰ ਉਹ ਫ਼ਿਲਮ ‘ਤੇ ਪੂਰੀ ਜਾਨ ਲਗਾ ਦਿੰਦੇ ਹਨ । ਇਹੀ ਕਾਰਨ ਹੈ ਕਿ ਉਨ੍ਹਾਂ ਦੀ ਹਰ ਫ਼ਿਲਮ ਹਿੱਟ ਸਾਬਿਤ ਹੁੰਦੀ ਹੈ ।

 

0 Comments
0

You may also like